Перейти к содержимому

ਰਾਮਕਲੀ ਸਦੁ ਬਾਣੀ ਇੱਕ ਉਪਦੇਸ਼ ਹੈ। ਮ੍ਰਿਤਕ ਦੇ ਅੰਤਿਮ ਸੰਸਕਾਰ ਵੇਲੇ ਪੜ੍ਹਨੀ ਕੋਈ ਮਰਿਆਦਾ ਨਹੀਂ ਹੈਇਸ ਦੇ ਅਰਥ ਸਮਝੀਏ।

Gurbani Atta Sikh Itehaas

0:00 / 0:00

ਰਾਮਕਲੀ ਸਦੁ ਬਾਣੀ ਇੱਕ ਉਪਦੇਸ਼ ਹੈ। ਮ੍ਰਿਤਕ ਦੇ ਅੰਤਿਮ ਸੰਸਕਾਰ ਵੇਲੇ ਪੜ੍ਹਨੀ ਕੋਈ ਮਰਿਆਦਾ ਨਹੀਂ ਹੈਇਸ ਦੇ ਅਰਥ ਸਮਝੀਏ।

263 просмотра · 1 год назад
Gurbani Atta Sikh Itehaas
667 подписчиков
263 просмотра · 1 год назад
#SikhLearning #Sikhhistory #TrueSikhHistory #RealFactsOfSikhism *Gurubani Atte Sikh Itehaas* ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਬਾ ਸੁੰਦਰ ਜੀ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਗੁਰੂ ਅਮਰਦਾਸ ਜੀ ਦੀ ਵਸੀਅਤ ਕਵਿਤਾ ਰੂਪ ਵਿੱਚ ਸਣਾਉਂਦੇ ਹਨ। ਗੁਰੂ ਅਮਰਦਾਸ ਜੀ ਸੰਗਤਾਂ ਨੂੰ ਸਿਖਾਂ ਨੂੰ ਅਤੇ ਆਪਣੇ ਪਰਿਵਾਰ ਨੂੰ ਸੱਦ ਕੇ ਕਹਿੰਦੇ ਹਨ ਕਿ ਸਾਨੂੰ ਅਕਾਲ ਪੁਰਖ ਦਾ ਸੱਦਾ ਆਇਆ ਹੈ। ਅਸੀਂ ਹੁਣ ਹੁਕਮ ਮੰਨਦੇ ਹੋਏ ਇਸ ਸੰਸਾਰ ਤੇ ਸਰੀਰ ਕਰਕੇ ਚਲੇ ਜਾਣਾ ਹੈ। ਗੁਰਗੱਦੀ ਗੁਰੂ ਰਾਮਦਾਸ ਜੀ ਨੂੰ ਸੋਂਪ ਦਿੱਤੀ ਹੈ। ਸਾਰੇ ਗੁਰੂ ਰਾਮਦਾਸ ਜੀ ਨੂੰ ਆਪਣਾ ਗੁਰੂ ਮੰਨਣ। ਸਾਡੇ ਜਾਣ ਪਿੱਛੋਂ ਅਕਾਲ ਪੁਰਖ ਦਾ ਭਾਣਾ ਮੰਨਣਾ ਹੈ। ਤੇ ਕੇਸ਼ੋ ਗੁਪਾਲ ਪੰਡਿਤ ਉਸ ਅਕਾਲਪੁਰਖ ਦੀ ਉਸਤਤਿ ਗਾਉਣ ਵਾਲੇ ਸੱਦ ਕੇ ਉਸ ਕਰਤੇ ਦੀ ਉਸਤਤਿ ਸ੍ਰਵਣ ਕਰਨਾ। ਕੋਈ ਵੀ ਪੁਰਾਤਨ ਕਿਰਿਆ ਪਿੰਡ ਪਤਲਿ ਕਿਰਿਆ ਦੀਵਾ ਫੁਲ ਚੁਗਣੇ ਕੋਈ ਵੀ ਕਰਮ ਨਹੀਂ ਕਰਨਾ। ਬਾਣੀ ਪੜਨੀ ਸ਼ਬਦ ਕੀਰਤਨ ਕਰਨਾ। ਕੋਈ ਰੀਤੀ ਰਿਵਾਜ ਨਹੀਂ ਕਰਨਾ।ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਕੀ ਅਸੀਂ ਫਿਰ ਰੀਤੀ ਰਿਵਾਜ਼ਾਂ ਵਿਚੱ ਤਾਂ ਨਹੀਂ ਫਸ ਗਏ। ਕੱਪੜੇ ਬਰਤਨ ਫਲ ਆਦਿ ਚੱਕਰਾਂ ਵਿੱਚ। ਰਾਮਕਲੀ ਸਦੁ ਬਾਣੀ ਗੁਰੂ ਅਮਰਦਾਸ ਜੀ ਦੀ ਵਸੀਅਤ ਹੈ।ਜੋ ਬਾਬਾ ਸੁੰਦਰ ਜੀ ਕਵਿਤਾ ਰੂਪ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਸੁਣਾ ਰਹੇ ਹਨ। ਗੁਰੂ ਅਰਜਨ ਦੇਵ ਸਾਹਿਬ ਜੀ ਨੇ ਜੋ ਮ੍ਰਿਤਕ ਦੇ ਅੰਤਿਮ ਵੇਲੇ ਕਰਨਾ ਹੈ।ਉਹ ਅਤੇ ਜੋ ਨਹੀਂ ਕਰਨਾ ਆਪਣਿਆਂ ਸਿੱਖਾਂ ਨੂੰ ਸੰਦੇਸ਼ ਦੇਣ ਲਈ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕਰ ਦਿੱਤਾ। ਅਸੀਂ ਸੰਦੇਸ਼ ਪੜ੍ਹਨ ਦਾ ਰਿਵਾਜ਼ ਬਣਾ ਲਿਆ ।ਜੋ ਨਹੀ ਕਰਨਾ ਸੀ ਉਹ ਕਰੀ ਜਾਂਦੇ ਹਾਂ। ਰਾਮਕਲੀ ਸਦੁ ਬਾਣੀ ਨੂੰ ਪੜੀਏ ਅਰਥ ਸਮਝੀਏ ਤੇ ਗੁਰੂ ਜੀ ਦੇ ਦਿੱਤੇ ਉਪਦੇਸ਼ਾਂ ਅਨੁਸਾਰ ਆਪਣਾ ਜੀਵਨ ਬਸਰ ਕਰੀਏ।