Перейти к содержимому

ਵਿਚਿ ਕਰਤਾ ਪੁਰਖੁ ਖਲੋਆ |੧੦੮ ਸ਼ਬਦ ਜਾਪ | Wich Karta Purakh Khaloa|108 Jaap |Readable|Bhai Rajinder Singh

Prabhsimran Channel

0:00 / 0:00

ਵਿਚਿ ਕਰਤਾ ਪੁਰਖੁ ਖਲੋਆ |੧੦੮ ਸ਼ਬਦ ਜਾਪ | Wich Karta Purakh Khaloa|108 Jaap |Readable|Bhai Rajinder Singh

941 просмотр · 2 нед. назад
Prabhsimran Channel
13,5 тыс. подписчиков
941 просмотр · 2 нед. назад
ਸੋਰਠਿ ਮਹਲਾ ੫ ॥ Sorath Mahala 5 ॥ ਵਿਚਿ ਕਰਤਾ ਪੁਰਖੁ ਖਲੋਆ ॥ Vich Karata Purakh Khaloa ॥ ਸਰਬ-ਵਿਆਪਕ ਕਰਤਾਰ ਆਪ ਉਸ ਦੀ ਸਹੈਤਾ ਕਰਦਾ ਹੈ, ਵਾਲੁ ਨ ਵਿੰਗਾ ਹੋਆ ॥ Val n Vinga Hoa ॥ (ਉਸ ਦੀ ਆਤਮਕ ਰਾਸ-ਪੂੰਜੀ ਦਾ) ਰਤਾ ਭਰ ਭੀ ਨੁਕਸਾਨ ਨਹੀਂ ਹੁੰਦਾ। ਮਜਨੁ ਗੁਰ ਆਂਦਾ ਰਾਸੇ ॥ Majan Gur Anhda Rase ॥ (ਹੇ ਭਾਈ! ਸਾਧ ਸੰਗਤ ਵਿਚ ਜਿਸ ਮਨੁੱਖ ਦਾ) ਆਤਮਕ ਇਸ਼ਨਾਨ ਗੁਰੂ ਨੇ ਸਫਲ ਕਰ ਦਿੱਤਾ, ਜਪਿ ਹਰਿ ਹਰਿ ਕਿਲਵਿਖ ਨਾਸੇ ॥੧॥ Jap Har Har Kilavikh Nase॥1॥ ਉਹ ਮਨੁੱਖ ਸਦਾ ਪਰਮਾਤਮਾ ਦਾ ਨਾਮ ਜਪ ਜਪ ਕੇ (ਆਪਣੇ ਸਾਰੇ) ਪਾਪ ਨਾਸ ਕਰ ਲੈਂਦਾ ਹੈ, ਸੰਤਹੁ ਰਾਮਦਾਸ ਸਰੋਵਰੁ ਨੀਕਾ ॥ Santah Ramadas Sarovar Nika॥ ਹੇ ਸੰਤ ਜਨੋ! ਸਾਧ ਸੰਗਤ (ਇਕ) ਸੁੰਦਰ (ਅਸਥਾਨ) ਹੈ। ਜੋ ਨਾਵੈ ਸੋ ਕੁਲੁ ਤਰਾਵੈ ਉਧਾਰੁ ਹੋਆ ਹੈ ਜੀ ਕਾ ॥੧॥ ਰਹਾਉ ॥ Jo Navai So Kul Taravai Udhar Hoa Hai Ji Ka॥1॥Rahau॥ ਜੇਹੜਾ ਮਨੁੱਖ (ਸਾਧ ਸੰਗਤ ਵਿਚ) ਆਤਮਕ ਇਸ਼ਨਾਨ ਕਰਦਾ ਹੈ(ਮਨ ਨੂੰ ਨਾਮ-ਜਲ ਨਾਲ ਪਵਿਤ੍ਰ ਕਰਦਾ ਹੈ), ਉਸ ਦੀ ਜਿੰਦ ਦਾ(ਵਿਕਾਰਾਂ ਤੋਂ) ਪਾਰ-ਉਤਾਰਾ ਹੋ ਜਾਂਦਾ ਹੈ, ਉਹ ਆਪਣੀ ਸਾਰੀ ਕੁਲ ਨੂੰ ਭੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੧॥ਰਹਾਉ॥ ਜੈ ਜੈ ਕਾਰੁ ਜਗੁ ਗਾਵੈ ॥ Jai Jai Kar Jag Gavai॥ ਹੇ ਭਾਈ! ਸਾਰਾ ਜਗਤ ਉਸ ਦੀ ਸੋਭਾ ਦਾ ਗੀਤ ਗਾਂਦਾ ਹੈ, ਮਨ ਚਿੰਦਿਅੜੇ ਫਲ ਪਾਵੈ ॥ Man Chindiare Phal Pavai॥ ਉਹ ਮਨੁੱਖ ਮਨ-ਚਿਤਵੇ ਫਲ ਹਾਸਲ ਕਰ ਲੈਂਦਾ ਹੈ। ਸਹੀ ਸਲਾਮਤਿ ਨਾਇ ਆਏ ॥ ਅਪਣਾ ਪ੍ਰਭੂ ਧਿਆਏ ॥੨॥ Sahi Salamat Nai Ae ॥ Apana Prabhu Dhiae ॥2॥ (ਉਹ ਮਨੁੱਖ ਇਸ ਸਤਸੰਗ-ਸਰੋਵਰ ਵਿਚ ਆਤਮਕ) ਇਸ਼ਨਾਨ ਕਰ ਕੇ ਆਪਣੀ ਆਤਮਕ ਜੀਵਨ ਦੀ ਰਾਸ-ਪੂੰਜੀ ਨੂੰ ਪੂਰਨ ਤੌਰ ਤੇ ਬਚਾ ਲੈਂਦਾ ਹੈ, (ਜੇਹੜਾ ਮਨੁੱਖ ਰਾਮ ਦੇ ਦਾਸਾਂ ਦੇ ਸਰੋਵਰ ਵਿਚ ਟਿਕ ਕੇ) ਆਪਣੇ ਪਰਮਾਤਮਾ ਦਾ ਆਰਾਧਨ ਕਰਦਾ ਹੈ ॥੨॥ ਸੰਤ ਸਰੋਵਰ ਨਾਵੈ ॥ Sant Sarovar Navai॥ ਹੇ ਭਾਈ! ਜੇਹੜਾ ਮਨੁੱਖ ਸੰਤਾਂ ਦੇ ਸਰੋਵਰ ਵਿਚ (ਸਾਧ ਸੰਗਤਵਿਚ) ਆਤਮਕ ਇਸ਼ਨਾਨ ਕਰਦਾ ਹੈ, ਸੋ ਜਨੁ ਪਰਮ ਗਤਿ ਪਾਵੈ ॥ So Jan Param Gat Pavai॥ ਉਹ ਮਨੁੱਖ ਸਭ ਤੋਂ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ। ਮਰੈ ਨ ਆਵੈ ਜਾਈ ॥ Marai N Avai Ja॥ ਉਹ ਮਨੁੱਖ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ, ਹਰਿ ਹਰਿ ਨਾਮੁ ਧਿਆਈ ॥੩॥ Har Har Nam Dhiai ॥3॥ ਜੇਹੜਾ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ ॥੩॥ ਇਹੁ ਬ੍ਰਹਮ ਬਿਚਾਰੁ ਸੁ ਜਾਨੈ ॥ Ih Braham Bichar S Janai॥ ਹੇ ਭਾਈ! ਪਰਮਾਤਮਾ ਨਾਲ ਮਿਲਾਪ ਦੀ ਇਸ ਵਿਚਾਰ ਨੂੰ ਉਹ ਮਨੁੱਖ ਸਮਝਦਾ ਹੈ, ਜਿਸੁ ਦਇਆਲੁ ਹੋਇ ਭਗਵਾਨੈ ॥ Jis Daial Hoi Bhagavanai॥ ਜਿਸ ਉੱਤੇ ਪਰਮਾਤਮਾ ਆਪ ਦਇਆਵਾਨ ਹੁੰਦਾ ਹੈ। ਬਾਬਾ ਨਾਨਕ ਪ੍ਰਭ ਸਰਣਾਈ ॥ Baba Nanak Prabh Saranai॥ ਹੇ ਨਾਨਕ! ਜੇਹੜਾ ਮਨੁੱਖ ਪਰਮਾਤਮਾ ਦੀ ਸ਼ਰਨ ਪਿਆ ਰਹਿੰਦਾ ਹੈ, ਸਭ ਚਿੰਤਾ ਗਣਤ ਮਿਟਾਈ ॥੪॥੭॥੫੭॥ Sabh Chinta Ganat Mitai ॥4॥7॥57॥ ਉਹ ਆਪਣਾ ਹਰੇਕ ਕਿਸਮ ਦਾ ਚਿੰਤਾ-ਫ਼ਿਕਰ ਦੂਰ ਕਰ ਲੈਂਦਾ ਹੈ ॥੪॥੭॥੫੭॥ LIKE&SHARE AND SUBSCRIBE THIS CHANNEL FOR MORE UPDATES Thanks for watching..... #prabhsimranchannel #wichkartapurakhkhaloa #bhairajindersinghjikhalsa #gurbanikirtan #shabadgurbani #hazuriragi #akhandjaap #108path #shabadkirtan #simransadhna #sukhmanisahib #prabhkesimran