Перейти к содержимому

ਰੌਜੜੇ ft Shiv’s Original Voice | MusicByJind | Shiv Kumar Batalavi | Soft Relaxing Music |

Jind Kaur Music

0:00 / 0:00

ਰੌਜੜੇ ft Shiv’s Original Voice | MusicByJind | Shiv Kumar Batalavi | Soft Relaxing Music |

23 998 просмотров · 2 месяца назад
Jind Kaur Music
217 подписчиков
23 998 просмотров · 2 месяца назад
Vocals: Shiv Kumar Batalavi (AI generated) Composition: Jagmeet (MusicByJind) Music: crafted by Jagmeet with the help of AI Lyrics: Shiv Kumar Batalavi Feel the original heartbroken painful vibes of Shiv with his own original voice. This beautiful heartbreaking Poem was written by Late legend Shiv Kumar Batalavi, where he seems to be in extreme pain after heartbreak. Lyrics: ਤੇਰੀ ਯਾਦ ਅਸਾਨੂੰ ਮਣਸ ਕੇ ਕੁਝ ਪੀੜਾਂ ਕਰ ਗਈ ਦਾਨ ਵੇ । ਸਾਡੇ ਗੀਤਾਂ ਰੱਖੇ ਰੋਜੜੇ ਨਾ ਪੀਵਣ ਨਾ ਕੁਝ ਖਾਣ ਵੇ । ਮੇਰੇ ਲੇਖਾਂ ਦੀ ਬਾਂਹ ਵੇਖਿਓ ਕੋਈ ਸੱਦਿਓ ਅੱਜ ਲੁਕਮਾਨ ਵੇ । ਇਕ ਜੁਗੜਾ ਹੋਇਆ ਅੱਥਰੇ ਨਿੱਤ ਮਾੜੇ ਹੁੰਦੇ ਜਾਣ ਵੇ । ਮੈਂ ਭਰ ਭਰ ਦਿਆਂ ਕਟੋਰੜੇ ਬੁੱਲ੍ਹ ਚੱਖਣ ਨਾ ਮੁਸਕਾਣ ਵੇ । ਮੇਰੇ ਦੀਦੇ ਅੱਜ ਬਦੀਦੜੇ ਪਏ ਨੀਂਦਾਂ ਤੋਂ ਸ਼ਰਮਾਣ ਵੇ । ਅਸਾਂ ਗ਼ਮ ਦੀਆਂ ਦੇਗ਼ਾਂ ਚਾੜ੍ਹੀਆਂ ਅੱਜ ਕੱਢ ਬਿਰਹੋਂ ਦੇ ਡਾਣ੍ਹ ਵੇ । ਅੱਜ ਸੱਦੋ ਸਾਕ ਸਕੀਰੀਆਂ ਕਰੋ ਧਾਮਾਂ ਕੁੱਲ ਜਹਾਨ ਵੇ । ਤੇਰੀ ਯਾਦ ਅਸਾਨੂੰ ਮਣਸ ਕੇ ਕੁਝ ਹੰਝੂ ਕਰ ਗਈ ਦਾਨ ਵੇ । ਅੱਜ ਪਿੱਟ ਪਿੱਟ ਹੋਇਆ ਨੀਲੜਾ ਸਾਡੇ ਨੈਣਾਂ ਦਾ ਅਸਮਾਨ ਵੇ । ਸਾਡਾ ਇਸ਼ਕ ਕੁਆਰਾ ਮਰ ਗਿਆ ਕੋਈ ਲੈ ਗਿਆ ਕੱਢ ਮਸਾਣ ਵੇ । ਸਾਡੇ ਨੈਣ ਤੇਰੀ ਅੱਜ ਦੀਦ ਦੀ ਪਏ ਕਿਰਿਆ ਕਰਮ ਕਰਾਣ ਵੇ । ਸਾਨੂੰ ਦਿੱਤੇ ਹਿਜਰ ਤਵੀਤੜੇ ਤੇਰੀ ਫੁਰਕਤ ਦੇ ਸੁਲਤਾਨ ਵੇ । ਅੱਜ ਪ੍ਰੀਤ ਨਗਰ ਦੇ ਸੌਰੀਏ ਸਾਨੂੰ ਚੌਕੀ ਬੈਠ ਖਿਡਾਣ ਵੇ । ਅੱਜ ਪੌਣਾਂ ਪਿੱਟਣ ਤਾਜੀਏ ਅੱਜ ਰੁੱਤਾਂ ਪੜ੍ਹਨ ਕੁਰਾਨ ਵੇ । ਅੱਜ ਪੀ ਪੀ ਜੇਠ ਤਪੰਦੜਾ ਹੋਇਆ ਫੁੱਲਾਂ ਨੂੰ ਯਰਕਾਨ ਵੇ । ਤੇਰੀ ਯਾਦ ਅਸਾਨੂੰ ਮਣਸ ਕੇ ਕੁਝ ਹੌਕੇ ਕਰ ਗਈ ਦਾਨ ਵੇ । ਅੱਜ ਸੌਂਕਣ ਦੁਨੀਆਂ ਮੈਂਡੜੀ ਮੈਨੂੰ ਆਈ ਕਲੇਰੇ ਪਾਣ ਵੇ । ਅੱਜ ਖਾਵੇ ਖ਼ੌਫ਼ ਕਲੇਜੜਾ ਮੇਰੀ ਹਿੱਕ ‘ਤੇ ਪੈਣ ਵਦਾਨ ਵੇ । ਅੱਜ ਖੁੰਢੀ ਖੁਰਪੀ ਸਿਦਕ ਦੀ ਮੈਥੋਂ ਆਈ ਧਰਤ ਚੰਡਾਣ ਵੇ । ਅਸਾਂ ਖੇਡੀ ਖੇਡ ਪਿਆਰ ਦੀ ਆਇਆ ਦੇਖਣ ਕੁੱਲ ਜਹਾਨ ਵੇ । ਸਾਨੂੰ ਮੀਦੀ ਹੁੰਦਿਆਂ ਸੁੰਦਿਆਂ ਸਭ ਫਾਡੀ ਆਖ ਬੁਲਾਣ ਵੇ । ਅੱਜ ਬਣੇ ਪਰਾਲੀ ਹਾਣੀਆਂ ਮੇਰੇ ਦਿਲ ਦੇ ਪਲਰੇ ਧਾਨ ਵੇ । ਮੇਰੇ ਸਾਹ ਦੀ ਕੂਲੀ ਮੁਰਕ ‘ਚੋਂ ਅੱਜ ਖਾਵੇ ਮੈਨੂੰ ਛਾਣ੍ਹ ਵੇ । ਤੇਰੀ ਯਾਦ ਅਸਾਨੂੰ ਮਣਸ ਕੇ ਕੁਝ ਸੂਲਾਂ ਕਰ ਗਈ ਦਾਨ ਵੇ । ਅੱਜ ਫੁੱਲਾਂ ਦੇ ਘਰ ਮਹਿਕ ਦੀ ਆਈ ਦੂਰੋਂ ਚੱਲ ਮੁਕਾਣ ਵੇ । ਸਾਡੇ ਵਿਹੜੇ ਪੱਤਰ ਅੰਬ ਦੇ ਗਏ ਟੰਗ ਮਰਾਸੀ ਆਣ ਵੇ । ਕਾਗ਼ਜ਼ ਦੇ ਤੋਤੇ ਲਾ ਗਏ ਮੇਰੀ ਅਰਥੀ ਨੂੰ ਤਰਖਾਣ ਵੇ । ਤੇਰੇ ਮੋਹ ਦੇ ਲਾਲ ਗੁਲਾਬ ਦੀ ਆਏ ਮੰਜਰੀ ਭੌਰ ਚੁਰਾਣ ਵੇ । ਸਾਡੇ ਸੁੱਤੇ ਮਾਲੀ ਆਸ ਦੇ ਅੱਜ ਕੋਰੀ ਚਾਦਰ ਤਾਣ ਵੇ । ਮੇਰੇ ਦਿਲ ਦੇ ਮਾਨ ਸਰੋਵਰਾਂ ਵਿਚ ਬੈਠੇ ਹੰਸ ਪਰਾਣ ਵੇ । ਤੇਰਾ ਬਿਰਹਾ ਲਾ ਲਾ ਤੌੜੀਆਂ ਆਏ ਮੁੜ ਮੁੜ ਰੋਜ਼ ਉਡਾਣ ਵੇ ।