3"ਕੁੜੀ ਕਹਿੰਦੀ,,,ਮੈਂ ਆਪਣੇ ਇਮਾਨ ਦਾ ਸੌਦਾ ਨਹੀਂ ਕਰ ਸਕਦੀ,'⁉️😢| An Emotional story || Punjabi khani ||
Dil Diyan Gallan
0:00 / 0:00
3"ਕੁੜੀ ਕਹਿੰਦੀ,,,ਮੈਂ ਆਪਣੇ ਇਮਾਨ ਦਾ ਸੌਦਾ ਨਹੀਂ ਕਰ ਸਕਦੀ,'⁉️😢| An Emotional story || Punjabi khani ||
454 просмотра · 3 дня назад
Dil Diyan Gallan
10,9 тыс. подписчиков
454 просмотра · 3 дня назад
3"ਕੁੜੀ ਕਹਿੰਦੀ,,,ਮੈਂ ਆਪਣੇ ਇਮਾਨ ਦਾ ਸੌਦਾ ਨਹੀਂ ਕਰ ਸਕਦੀ,'⁉️😢| An Emotional story || Punjabi khani ||@Dildiyangallan37
#anemotionalstory
#hearttouchingstories #realylifestory#lessonablestory #punjabikhani #familystories
Emotional story
Punjabi story
Family khaniyan
Heart touching stories
Motivation story
Lessonable story
Khaniyan punjabi
Moral values story
Romantic story punjabi
Social story punjabi
old love story
Sadabhar punjabi story
Online story punjabi
New punjabi story
True love story punjabi
ਪਿਆਰ ਮੁਹੱਬਤ ਵਾਲੀਆ ਕਹਾਣੀਆ
ਪੰਜਾਬੀ ਕਹਾਣੀਆ
ਪੰਜਾਬੀ ਲੋਕ ਕਹਾਣੀਆਂ
ਪੰਜਾਬੀ ਸਿੱਖਿਆਦਾਇਕ ਕਹਾਣੀਆ
ਪੰਜਾਬੀ ਪੁਰਾਣੀਆਂ ਕਹਾਣੀਆਂ
ਪੰਜਾਬੀ ਪ੍ਰੇਰਨਾਦਾਇਕ ਕਹਾਣੀਆ
" ਨੀ ! ਘਰ ਐ .... ਕੁੜੀ ?"
ਜੀਤੋ ਕੰਧੋਲੀ ਉਪਰੋਂ ਝਾਕੀ, ਰਤਨੀ,ਭੋਲੀ ਤੇ ਕਰਮੋਂ ਅੰਦਰ ਵੱਲ ਲੰਘ ਆਈਆਂ।
ਜੀਤੋ ਨੇ ਇੱਕ ਹੋਰ ਮੰਜਾ ਲਿਆ ਡਾਹਿਆ!
ਰਤਨੀ ਕੈਲੇ ਵੱਲ ਝਾਕਣ ਲੱਗੀ, " ਬੂ..ਨੀ ...ਵੇ ਕੈਲਿਆ!
ਤੂੰ ਤਾਂ ਭਾਈ ਜਵਾਂ.. ਈ .. ਬੀਤਿਆ ਪਿਆ ਏ !"
ਭੋਲੀ ਵੀ ਬੋਲਣ ਲੱਗੀ, " ਰੰਗ ਤਾਂ ...ਭੈਣੇ ! ਬਸਾਰ ਵਰਗਾ ਪੀਲਾ ਹੋਇਆ... ਪਿਐ!"
ਜੀਤੋ ਉਹਨਾਂ ਦੇ ਮੂੰਹ ਵੱਲ ਝਾਕਣ ਲੱਗ ਪਈ।
ਕਰਮੋਂ ਹੌਂਕਾ ਭਰਦੀ ਬੋਲੀ, " ਬੰਦਿਆਂ ਦੇ ਦੁੱਖ ਕੱਟਣੇ ਬਹੁਤ ਔਖੇ ਨੇ ....ਭੈਣੇ ! ਜਿਉਂਦਾ ਰਹੇ ਸਰਦਾਰ ਜਗਤਾਰ ਸਿਉ....ਜਿਹੜੇ ਨੇ ਕਦੇ ਪਤਾ ਨਹੀਂ ਲੱਗਣ ਦਿੱਤਾ... ਬਈ ਮੋਨੇ ਦਾ ਬਾਪੂ ਹੈਨੀਂ ! ਸਾਰਾ ਸਮਾਨ ਹਰ ਮਹੀਨੇ ਘਰ ਪਚਾ ਦਿੰਦਾ ਐ...!"
ਰਤਨੀ ਨੇ ਚੁੰਨੀ ਸਿਰ ਤੇ ਠੀਕ ਕਰਦਿਆਂ, " ਬਸ ਆਹੀ ਹਾਲ ਹੋਗਿਆ ਸੀ.. ਭਿੰਦਰ ਦੇ ਭਾਪੇ ਦਾ ! ਤੇ ਜਗਤਾਰ ਸਿਉ ਹੱਥ ਨਾ ਫੜਦਾ, ਤਾਂ ਪਤਾ ਨਹੀਂ ਕੀ ਹੋਣਾ ਸੀ।"
ਫੇਰ ਆਪਾਂ ਵੀ ਭੈਣੇ ਬੇਗਾਨਿਆਂ ਆਲੀ ਗੱਲ ਨਹੀਂ ਸਮਝੀ ... ਸਾਰੀ ਉਮਰ ਆਵਦਾ ਬਣਾਕੇ ਰੱਖਿਆ ਐ। ਕੋਈ ਕੁਛ ਮਰਜ਼ੀ ਆਖੈ!"
ਭੋਲੀ ਵੀ ਬੋਲਣ ਲੱਗ ਪਈ," ਮੈਨੂੰ ਕਿਸੇ ਨੇ ਵੀਹ ਰੁਪਈਏ ਨਹੀਂ ਸੀ ਦਿੱਤੇ ਘਰ ਘਰ ਫਿਰਦੀ ਰਹੀ, ਪਰ ਭਾਈ ਸਰਦਾਰ ਤਾਂ ਰੱਬ ਦਾ ਬੰਦਾ ਐ ! ਮਜਾਲ ਐ ਕਦੇ ਕਹਿ ਸੁਣਾਇਆ ਹੋਵੇ....ਬਈ ਮੈਂ ਪੈਸੇ ਦਿੱਤੇ ਸੀ। ਚੰਗੇ ਨੂੰ ਤਾਂ ਚੰਗਾ ਹੀ ਕਿਹਾ ਜਾਂਦਾ ਐ.. .. ਅਗਲੇ ਦੀ ਪਿੱਠ ਸੁਣਦੀ ਐ !" ਜੀਤੋ ਉਹਨਾਂ ਵੱਲ ਹੈਰਾਨੀ ਨਾਲ ਝਾਕ ਰਹੀ ਸੀ। ਜਿਵੇਂ ਉਸਨੂੰ ਸੁਪਨਾ ਆ ਰਿਹਾ ਹੋਵੇ।
ਰਾਤ ਗਹਿਰੀ ਹੋ ਚੱਲੀ ਸੀ।
ਕੈਲਾ ਵੀ ਖੰਗਣ ਤੋਂ ਬਾਅਦ ਚੁੱਪ ਹੋ ਗਿਆ ਸੀ, ਬੱਚੇ ਵੀ ਆਪਣੀਆਂ ਬਾਹਾਂ ਖਿਲਾਰ ਸੌ ਰਹੇ ਸਨ।
ਪਰ ਜੀਤੋ ਚੁੱਪ ਚਾਪ ਬੈਠੀ ਆਪਣੇ ਅੰਦਰ ਚੱਲ ਰਹੇ ਵਲਵਲਿਆਂ ਨਾਲ ਲੜਾਈ ਕਰ ਰਹੀ ਸੀ।
" ਇੱਕ ਹਜ਼ਾਰ ਰੁਪਏ ਸਰਦਾਰਾਂ ਦੇ ਦੇਣੇ ਨੇ,ਬਾਕੀ ਛੇ ਸੌ ਰੁਪਏ ਹਰਦਿਆਲ ਸਿਉ ਦੇ ਦੇਣੇ ਨੇ।'
" ਆਪਾਂ ਐਨੇ ਪੈਸੇ ਕਿਵੇਂ ਦੇਵਾਂਗੇ ......?
ਅੱਖਾਂ ਚ ਹੰਝੂ ਆ ਟਪਕੇ, ਇੱਕ ਲੰਬਾ ਸਾਹ ਨਿਕਲਿਆ, ਤੇ ਆਪਣੀ ਚੁੰਨੀ ਦੇ ਪੱਲੇ ਨਾਲ ਡਿੱਗਦੇ ਹੰਝੂ ਪੂੰਝ ਦਿੱਤੇ।
" ਰਤਨੀ ਕਹਿੰਦੀ ਸੀ ! ਸਰਦਾਰ ਜਗਤਾਰ ਸਿਉਂ ਚੰਗਾ ਬੰਦਾ ਐ !" ਚੰਗਾ ਕਿਵੇਂ ਹੋ ਗਿਆ? ਚੰਗੇ ਬੰਦੇ ਇਹੋ ਜਿਹੇ ਹੁੰਦੇ ਨੇ, ਜੋ ਲੋਕਾਂ ਦੀਆਂ ਇੱਜ਼ਤਾਂ ਤਕਾਉਣ......
" ਸਰਦਾਰ .....ਚੰਗਾ ਬੰਦਾ!"
ਮੱਥਾ,ਜਿਸਤੇ ਪਸੀਨੇ ਦੀਆਂ ਕੁਝ ਬੂੰਦਾਂ ਮੋਤੀਆਂ ਵਾਂਗ ਚਮਕ ਰਹੀਆਂ ਸਨ, ਜੋ ਅਸਮਾਨ ਤੇ ਖੜੇ ਚੰਦ ਵਾਂਗ ਲੱਗ ਰਿਹਾ ਸੀ। ਉਸਦਾ ਲੰਬਾ ਕੋਕੇ ਵਾਲਾ ਨੱਕ ਤਲਵਾਰ ਦੀ ਧਾਰ ਨੂੰ ਮਾਤ ਪਾ ਰਿਹਾ ਸੀ, ਉਸਨੇ ਪਿੱਠ ਘੁੰਮਾਈ ਤਾਂ ਉਸਦੇ ਲੰਬੇ ਵਾਲ ਗੁੱਤ ਚ ਗੁੰਦੇ ਮਸ਼ਕਰੀਆਂ ਕਰ ਰਹੇ ਸਨ। ਹੋਠਾਂ ਤੇ ਹਲਕੀ ਜਿਹੀ ਮੁਸਕਰਾਹਟ ਛਾਅ ਗਈ।
" ਮਾਂ .... ਮਾਂ ! ਮੈਂ ਕਿਨੀ ਸੋਹਣੀ ਆਂ...ਹਨਾਂ!"
ਉਸਨੂੰ ਖ਼ਿਆਲਾਂ ਚ ਖੋਏ ਆਪਣੇ ਕੁਆਰੇਪਣ ਚ ਮਾਂ ਨਾਲ ਗੱਲਬਾਤ ਯਾਦ ਆਉਣ ਲੱਗੀ !
ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏
ਜੇਕਰ ਕਹਾਣੀ ਵਧੀਆ ਲੱਗੀ ਤਾ ਚੈਨਲ ਨੂੰ Subscribe and Like 👍 ਕਰੇ🙏