ਕਾਲੇ ਪੀਲੀਏ ਤੋਂ ਪੀੜਤ ਪ੍ਰੇਮੀ ਬਦਲੂ ਨੂੰ ਮੋਗੇ ਦੇ ਡੇਰਾ ਪ੍ਰੇਮੀਆਂ ਵੱਲੋਂ ਇੱਕ ਦਿਨ ਵਿੱਚ ਮਕਾਨ ਦੀ ਛੱਤ ਪਾਕੇ ਦਿੱਤੀ।
FastNewsPunjab
0:00 / 0:00
ਕਾਲੇ ਪੀਲੀਏ ਤੋਂ ਪੀੜਤ ਪ੍ਰੇਮੀ ਬਦਲੂ ਨੂੰ ਮੋਗੇ ਦੇ ਡੇਰਾ ਪ੍ਰੇਮੀਆਂ ਵੱਲੋਂ ਇੱਕ ਦਿਨ ਵਿੱਚ ਮਕਾਨ ਦੀ ਛੱਤ ਪਾਕੇ ਦਿੱਤੀ।
1 568 просмотров · 10 мес. назад
FastNewsPunjab
2,97 тыс. подписчиков
1 568 просмотров · 10 мес. назад
@FastNewsPunjab
ਆਸ਼ਿਆਣਾ ਮੁਹਿੰਮ ਤਹਿਤ ਸੇਵਾਦਾਰਾਂ ਨੇ ਪ੍ਰੇਮੀ ਬਦਲੂ ਜੀ ਦੇ ਘਰ ਦੀ ਬਦਲੀ ਛੱਤ
ਮੋਗਾ 7 ਦਸੰਬਰ :- ਡੇਰਾ ਸੱਚਾ ਸੌਦਾ ਵੱਲੋਂ ਚਲਾਏ ਗਏ ਮਾਨਵਤਾ ਭਲਾਈ ਦੇ 170 ਸੇਵਾ ਕਾਰਜਾਂ ਵਿਚੋਂ 27ਵੇਂ ਸੇਵਾ ਕਾਰਜ ਆਸ਼ਿਆਨਾ ਮੁਹਿੰਮ ਤਹਿਤ ਮੋਗਾ ਸ਼ਹਿਰ ਦੇ ਬਾਬਾ ਨੰਦ ਸਿੰਘ ਨਗਰ ਵਿੱਚ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਨੇ ਪ੍ਰੇਮੀ ਬਦਲੂ ਜੀ ਨੂੰ ਜਿਸਦੇ ਕਮਰੇ ਦੀ ਛੱਤ ਮੀਹਾਂ ਕਾਰਨ ਡਿੱਗ ਗਈ ਸੀ ਉਸਦੇ ਕਮਰੇ ਦੀ ਛੱਤ ਨਵੀਂ ਪਾ ਕੇ ਦਿੱਤੀ, ਪ੍ਰਾਪਤ ਜਾਣਕਾਰੀ ਮੁਤਾਬਿਕ ਮੋਗਾ ਵਾਸੀ ਪ੍ਰੇਮੀ ਬਦਲੂ ਜੀ ਜੋ ਕਿ ਪਿਛਲੇ 2 ਸਾਲਾਂ ਤੋਂ ਲੀਵਰ ਦੀ ਬਿਮਾਰੀ ਨਾਲ ਪੀੜਤ ਹਨ ਦੇ ਕਮਰੇ ਦੀ ਛੱਤ ਮੀਹ ਕਾਰਨ ਡਿੱਗ ਗਈ ਸੀ। ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪ੍ਰੰਤੂ ਬਦਲੂ ਜੀ ਨੂੰ ਬਿਮਾਰ ਹੋਣ ਕਰਕੇ ਘਰ ਚਲਾਉਣ ਵਿੱਚ ਬਹੁੱਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਸਦੇ ਘਰ ਦੀ ਹਾਲਤ ਬਹੁੱਤ ਖਸਤਾ ਸੀ। ਇਸ ਅਵਸਥਾ ਵਿੱਚ ਘਰ ਦੀ ਛੱਤ ਪਾਉਣਾ ਬਦਲੂ ਜੀ ਲਈ ਬਹੁੱਤ ਵੱਡੀ ਚੁਣੌਤੀ ਸੀ। ਇਸ ਦਰਮਿਆਨ ਬਦਲੂ ਜੀ ਨੇ ਡੇਰਾ ਸੱਚਾ ਸੌਦਾ ਦੇ ਹੈਲਪਲਾਈਨ ਨੰਬਰ ਤੇ ਰਾਬਤਾ ਕਾਇਮ ਕੀਤਾ ਅਤੇ ਡੇਰਾ ਸੱਚਾ ਸੌਦਾ ਨੂੰ ਆਪਣੀ ਸਾਰੀ ਸਥਿਤੀ ਨਾਲ ਜਾਣੂ ਕਰਵਾਇਆ। ਜਿਸ ਮਗਰੋਂ ਪੜਤਾਲ ਕਰਨ ਤੇ ਪ੍ਰੇਮੀ ਬਦਲੂ ਜੀ ਨੂੰ ਸਹਾਇਤਾ ਯੋਗ ਪਾਇਆ ਗਿਆ ਅਤੇ ਡੇਰਾ ਸੱਚਾ ਸੌਦਾ ਵੱਲੋਂ ਪ੍ਰੇਮੀ ਬਦਲੂ ਜੀ ਦੇ ਕਮਰੇ ਦੀ ਛੱਤ ਬਦਲਣ ਲਈ ਬਲਾਕ ਮੋਗਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੇਵਾਦਾਰ ਨੂੰ ਆਖਿਆ ਗਿਆ ਜਿਸ ਮਗਰੋਂ ਬਲਾਕ ਮੋਗਾ ਦੇ ਸੇਵਾਦਾਰਾਂ ਅਤੇ ਸਾਧ ਸੰਗਤ ਨੇ ਖਰਾਬ ਮੌਸਮ ਦੇ ਬਾਵਜੂਦ ਤਨ, ਮਨ, ਧਨ ਲਾਕੇ ਪ੍ਰੇਮੀ ਬਦਲੂ ਜੀ ਦੇ ਕਮਰੇ ਦੀ ਛੱਤ ਬਣਾਉਣ ਦੀ ਸੇਵਾ ਕੀਤੀ ਅਤੇ ਬਲਾਕ ਮੋਗਾ ਦੇ ਸੇਵਾਦਾਰਾਂ ਨੇ ਦੇਖਦੇ ਹੀ ਦੇਖਦੇ ਕੁੱਝ ਹੀ ਘੰਟਿਆਂ ਵਿੱਚ ਕਮਰੇ ਦੀ ਨਵੀਂ ਛੱਤ ਪਾ ਦਿੱਤੀ, ਇਸ ਮੌਕੇ ਪ੍ਰੇਮੀ ਬਦਲੂ ਜੀ ਨੇ ਆਪਣੀਆਂ ਹੰਝੂ ਭਰੀਆਂ ਅੱਖਾਂ ਨਾਲ ਪੂਜਨੀਕ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਤਹਿਦਿਲੋ ਧੰਨਵਾਦ ਕੀਤਾ, ਸਾਰੇ ਇਲਾਕੇ ਦੇ ਲੋਕਾਂ ਨੇ ਵੀ ਡੇਰਾ ਸੱਚਾ ਸੌਦਾ ਦੇ ਇਸ ਭਲਾਈ ਦੇ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਸਾਬਕਾ ਕੌਂਸਲਰ ਪ੍ਰੇਮ ਚੰਦ ਚੱਕੀ ਵਾਲੇ ਅਤੇ ਵਿਜੇ ਭੂਸ਼ਨ ਟੀਟੂ ਕੌਂਸਲਰ ਅਤੇ ਬਲਵਿੰਦਰ ਸਿੰਘ ਲੈਕਚਰਾਰ ਨੇ ਵਿਸ਼ੇਸ਼ ਤੌਰ ਤੇ ਪੁੱਜ ਕੇ ਡੇਰਾ ਸੱਚਾ ਸੌਦਾ ਦੇ ਇਸ ਭਲਾਈ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸ਼ਹਿਰ ਵਿੱਚ ਇਸਤੋਂ ਪਹਿਲਾਂ ਵੀ ਡੇਰਾ ਸ਼ਰਧਾਲੂਆਂ ਨੇ ਲੋੜਵੰਦਾਂ ਨੂੰ ਮਕਾਨ ਬਣਾ ਕੇ ਦਿੱਤੇ ਹਨ। ਉਹਨਾਂ ਕਿਹਾ ਕਿ ਅਸੀਂ ਇਹਨਾਂ ਸੇਵਾਦਾਰਾਂ ਦਾ ਤਹਿਦਿਲੋ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪਰਿਵਾਰ ਦੀ ਦਿੱਲ ਖੋਲ ਕੇ ਮੱਦਦ ਕੀਤੀ।
ਇਸ ਮੌਕੇ ਸੱਚੇ ਨਿਮਰ ਸੇਵਾਦਾਰ ਰਾਮ ਇੰਸਾਂ, ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰ ਸੰਦੀਪ ਕੁਮਾਰ ਇੰਸਾਂ, ਕੁਲਵਿੰਦਰ ਸਿੰਘ ਇੰਸਾਂ, ਗੁਰਬਚਨ ਸਿੰਘ ਇੰਸਾਂ, ਵਿਜੇ ਕੁਮਾਰ ਬਿੱਟੂ, ਪ੍ਰੀਤ ਸਿੰਘ ਇੰਸਾਂ, ਚਰਨ ਸਿੰਘ ਇੰਸਾਂ, ਜਗਰੂਪ ਸਿੰਘ ਸਾਫੂਵਾਲਾ, ਸਤਨਾਮ ਸਿੰਘ ਸਾਫੂਵਾਲਾ, ਸੈਫੀ ਇੰਸਾਂ, ਸੁਖਦੇਵ ਨਾਹਲ ਤੋਂ ਇਲਾਵਾ ਸਾਧ ਸੰਗਤ ਹਾਜ਼ਿਰ ਸੀ।