Babu Rajab Ali Khan – Satinder Sartaaj | 72 Kaliya Chhand | Kavishari
Sartaaj The Poet
0:00 / 0:00
Babu Rajab Ali Khan – Satinder Sartaaj | 72 Kaliya Chhand | Kavishari
454 504 просмотра · 9 мес. назад
Sartaaj The Poet
80,4 тыс. подписчиков
454 504 просмотра · 9 мес. назад
Satinder Sartaaj Live — Victoria Garden, Jalandhar 2022
Maa’n De Makhkhni Khaaneyo Ve kavita (Unreleased):-
ਅੱਠ ਘੰਟੇ ਕੁੱਲ ਕੰਮ ਕਰੋ; ਕਰਦੇ ਜਿਉਂ ਮਜ਼ਦੂਰ,
ਕੰਮ ਕਰ ਦੂਜੇ ਕੰਟਰੀ ਹੋ ਗਏ ਮਸ਼ਹੂਰ।
ਸੌਂ ਗਏ ਤਾਣ ਚਾਦਰੇ ਵੇ
‘ਸੰਤ ਜਗਮੇਲ’, ‘ਮੱਖਣ ਗੁਰਮੇਲ’,
ਗਰਮ ਕੱਪ ਚਾਹ ਪੀ, ਉੱਠੋ ਮਾਰ ਥਾਪੀ,
ਕਰੋ ਹਰਨਾੜੀ ਪਰਾਣੀ ਫੜ ਕੇ,
ਟਾਇਮ ਚਾਰ ਵਜੇ ਦਾ ਵੇ;
ਲਵੋ ਨਾਂ ਰੱਬ ਦਾ, ਭਲਾ ਹੋ ਸਭ ਦਾ,
ਬੜਾ ਕੰਮ ਨਿੱਬੜੇ ਪਹਿਰ ਦੇ ਤੜਕੇ,
ਅੱਖ ਪੱਟ ਕੇ ਵੇਖ ਲਓ ਵੇ;
ਚੜ੍ਹ ਗਿਆ ਤਾਰਾ, ਕੱਤੇ ਕੰਮ ਭਾਰਾ,
ਉੱਠੋ ਹਲ ਜੋੜੋ; ਖੇਤ ਵੱਲ ਮੋੜੋ,
ਮਹਿਲ ’ਚੋਂ ਨਿੱਕਲ਼ ਅੰਗਣ ਵਿੱਚ ਖੜ੍ਹ ਗਈ।
ਮਾਂ ਦੇ ਮੱਖਣੀ-ਖਾਣਿਓ ਵੇ;
ਸੂਰਮਿਓਂ ਪੁੱਤਰੋ ਚੁਬਾਰਿਓਂ ਉੱਤਰੋ;
ਫਰਕਦੇ ਡੌਲ਼ੇ; ਜਵਾਨੀ ਚੜ੍ਹ ਗਈ।
ਰਹੇ ਮਾਰ ਫੁੰਕਾਰੇ ਵੇ,
ਬਲ਼ਦ ਦੋ ਤਕੜੇ ਜੋੜ ਲਓ ਛਕੜੇ,
ਚਉ ਜੋ ਤੇਜ਼ ਸੱਬਲ਼, ਰਗੜ ਦਿਓ ਖੱਬਲ਼,
ਰੇਤਲੇ ਟੀਲੇ; ਡੇਗ ਦਿਓ ਧੋੜੇ।
ਕੁੱਟ ਬੰਜਰ ਜ਼ਮੀਨਾਂ ਨੂੰ,
ਕਰੜ ਜਿਹੀ ਧਰਤੀ ਖਾਦ ਨਾਲ ਭਰ ’ਤੀ,
ਸ਼ੱਕਰ ਵਾਂਗ ਭੋਰ ਤੋੜ ਦਿਓ ਰੋੜੇ,
ਫਿਰ ਫੇਰ ਕਰਾਹੇ ਵੇ;
ਹਲ਼ਾਂ ਰੱਖ ਮਧਰੇ ਬਣਾ ਦਿਓ ਪੱਧਰੇ,
ਕਰ ਦਿਓ ਰੌਣੀ, ਜਦੋਂ ਵੱਤ ਆਉਣੀ
ਦੋ-ਕੁ ਵਾਰ ਵਾਹ ਕੇ ਚਟਿਆਈ ਫੜ ਗਈ।
ਮਾਂ ਦੇ ਮੱਖਣੀ-ਖਾਣਿਓ ਵੇ;
ਸੂਰਮਿਓਂ ਪੁੱਤਰੋ ਚੁਬਾਰਿਓਂ ਉੱਤਰੋ;
ਫਰਕਦੇ ਡੌਲ਼ੇ; ਜਵਾਨੀ ਚੜ੍ਹ ਗਈ।
ਖ਼ਾਲੀ ਇੰਚ ਛੋੜਦੇ ਨਾ,
ਮੁਲਕ ਜੋ ਸਰਦੇ, ਬੜਾ ਕੰਮ ਕਰਦੇ,
ਲੋਹੇ ਨੂੰ ਕੁੱਟਦੇ ਨਰਮ ਹੱਥ ਫੁੱਟਦੇ,
ਮੈਸੋਲੀਨੀ ਸਦਰ; ਪਾੜਦਾ ਲੱਕੜਾਂ,
ਮੁੰਡੇ ਭਰੇ ਮਿਜ਼ਾਜਾਂ ਦੇ,
ਰਹਿਣ ਨਿੱਤ ਵਿਹਲੇ ਦੇਖਦੇ ਮੇਲੇ,
ਸੱਥਾਂ ਵਿੱਚ ਬੈਠ ਮਾਰਦੇ ਜੱਕੜਾਂ,
ਨਹੀਂ ਵਕ਼ਤ ਸ਼ੁਕੀਨੀ ਦਾ,
ਰਹੋ ਅਗਾਂਹ ਸਾਦੇ; ਜਿੱਦਾਂ ਪਿਓ-ਦਾਦੇ,
ਬਦਲ ਦਿਓ ਚਾਲ, ਕਾਲ ਤੇ ਕਾਲ
ਘਰੀਂ ਧੁੱਸ ਦੇ ਕੇ ਗ਼ਰੀਬੀ ਵੜ ਗਈ,
ਮਾਂ ਦੇ ਮੱਖਣੀ-ਖਾਣਿਓ ਵੇ;
ਸੂਰਮਿਓਂ ਪੁੱਤਰੋ ਚੁਬਾਰਿਓਂ ਉੱਤਰੋ;
ਫਰਕਦੇ ਡੌਲ਼ੇ; ਜਵਾਨੀ ਚੜ੍ਹ ਗਈ।
ਦਰਿਆ ਦੇ ਕਿਨਾਰੇ ’ਤੇ,
ਝਾੜੀਆਂ ਸਾੜ, ਫੂਕ ਸਲਵਾੜ੍ਹ,
ਜਿੱਥੇ ਖੜ੍ਹੀ ਪਿਲਸੀ, ਕਰੀ ਕਿਉਂ ਢਿੱਲ ਸੀ,
ਦੱਭਾਂ ਨੂੰ ਖੁਰਲ ਮੁੱਢੋਂ ਜੜ੍ਹ ਕੱਢਿਓ,
ਗਿੱਲ ਬਹੁਤ ਬਰੇਤੀ ਮੇਂ,
ਦੇਹੋ ਬੀ ਗੇਰ, ਲੱਗਣਗੇ ਢੇਰ,
ਨਰਮ ਭੁਇੰ ਮਟਰ, ਚਰਾਲਾਂ ਗੱਡਿਓ,
ਗਿਆਰ੍ਹਾਂ-ਬਾਰ੍ਹਾਂ ਸੂਬਿਆਂ ਮੇਂ;
ਜਿੱਥੇ-ਜਿੱਥੇ ਥੋੜਾਂ; ਕੱਢ ਦਿਓ ਬੋੜਾਂ,
ਬੋਰੀਆਂ ਭਰ ਦਿਓ, ਬਿਲਟੀਆਂ ਕਰ ਦਿਓ,
ਜਿਨ੍ਹਾਂ ਦੀ ਫ਼ਸਲ ਹੜ੍ਹਾਂ ਵਿੱਚ ਹੜ੍ਹ ਗਈ,
ਮਾਂ ਦੇ ਮੱਖਣੀ-ਖਾਣਿਓ ਵੇ;
ਸੂਰਮਿਓਂ ਪੁੱਤਰੋ ਚੁਬਾਰਿਓਂ ਉੱਤਰੋ;
ਫਰਕਦੇ ਡੌਲ਼ੇ; ਜਵਾਨੀ ਚੜ੍ਹ ਗਈ।
ਗੋਰੇ ਬੜੇ ਮਿਹਨਤੀ ਵੇ,
ਟਿੱਬੇ ਜਿਹੇ ਢਾਹ ਲਏ, ਨਵੇਂ ਕੱਢੇ ਖਾਲੇ,
ਜਾਣ ਕਾਰਖ਼ਾਨੀਂ, ਯਾਦ ਆ ਜਏ ਨਾਨੀ,
ਬਾਰ੍ਹਾਂ-ਬਾਰ੍ਹਾਂ ਘੰਟੇ ਡਿਊਟੀਆਂ ਲੱਗੀਆਂ,
ਨੰਗੇ ਸੀਸ ਦੁਪਹਿਰੇ ਵੇ,
ਬੂਟ ਜਿਹੇ ਕਰੜੇ, ਰਹਿਣ ਪੱਬ ਨਰੜੇ,
ਨੀਕਰਾਂ ਖਾਖੀ, ਜੀਨ ਦੀਆਂ ਝੱਗੀਆਂ,
ਆਲੂ ਨਿਰੇ ਉਬਾਲਣ ਵੇ,
ਲੱਗੇ ਭੁੱਖ ਚਾਰੂ, ਪੀਣ ਚਾਹ ਮਾਰੂ,
ਬੜੀ ਪਵੇ ਗਰਮੀ, ਮਿਲ਼ੇ ਸੁਖ ਕਰਮੀਂ,
ਹੈਟ ਲੈਣ ਧੁੱਪ ਤੋਂ, ਟੋਟਣੀ ਸੜ ਗਈ,
ਮਾਂ ਦੇ ਮੱਖਣੀ-ਖਾਣਿਓ ਵੇ;
ਸੂਰਮਿਓਂ ਪੁੱਤਰੋ ਚੁਬਾਰਿਓਂ ਉੱਤਰੋ;
ਫਰਕਦੇ ਡੌਲ਼ੇ; ਜਵਾਨੀ ਚੜ੍ਹ ਗਈ।
ਅਫ਼ਰਾਂਸ-ਅਮਰੀਕਾ ਮੇਂ
ਖਿੜੇ ਫੁੱਲ ਚੁਣਦੇ, ਵਿਸਕੀਆਂ ਪੁਣਦੇ,
ਸਿਰੋਂ ਲਾਹ ਟੋਪਾਂ ਘੜੀ ਜਾਣ ਤੋਪਾਂ,
‘ਬਾਬੂ’ ਬੰਬ, ਟੈਂਕ, ਬਣਦੀਆਂ ਜੀਪਾਂ,
ਇੱਥੇ ਮੁੱਦਤਾਂ ਗੁਜ਼ਰ ਗਈਆਂ ਵੇ,
ਵਿੰਗੇ ਹਲ ਓਹੋ, ਪੰਜਾਲੀ ਟੋਹੋ,
ਪੱਠਿਆਂ ਦਾ ਤੋੜਾ; ਬਲ਼ਦਾਂ ਨੂੰ ਕੀ ਪਾਂ,
ਥੋੜ੍ਹਾ ਝਾੜ ਦੇਸਣਾਂ ਦਾ,
ਲਵੋ ਬੀ ਹੋਰ ਟਿਊਬ-ਵੈੱਲ ਬੋਰ,
ਸਵਾਰ ਕੇ ਵਾਹਣ, ਬੀਜੋ ‘ਕਲਿਆਣ’,
ਇੱਕੋ-ਇੱਕ ਕਿੱਲਿਓਂ ਸੌ-ਕੁ ਮਣ ਝੜ ਗਈ,
ਮਾਂ ਦੇ ਮੱਖਣੀ-ਖਾਣਿਓ ਵੇ;
ਸੂਰਮਿਓਂ ਪੁੱਤਰੋ ਚੁਬਾਰਿਓਂ ਉੱਤਰੋ;
ਫਰਕਦੇ ਡੌਲ਼ੇ; ਜਵਾਨੀ ਚੜ੍ਹ ਗਈ।
~ਬਾਬੂ ਰਜਬ ਅਲੀ
Satinder Sartaaj Fan Page managed by true admirers.
Here you’ll find Sartaaj Ji’s soulful shorts, live concert moments, rare performances, and exclusive unreleased / unrecorded songs that aren’t available anywhere else.
This channel brings meaningful, lyrical, and spiritual Punjabi content for all Sartaaj lovers.
If you love Dr. Satinder Sartaaj and want to see him closer every day, feel free to follow — we post regularly.
#satindersartaaj #sartaajthepoet #sartaajlive #punjabisongs #newpunjabisong #punjabimusic #punjabisoul #satindersartaajsongs #satindersartaj #sartaajfans #sartaajstatus #sartaaj #firdaus