Перейти к содержимому

💫WORD OF GOD💫 SUNDAY METTING✝️🙏🏻

Parmeshwar Dawar Church

0:00 / 0:00

💫WORD OF GOD💫 SUNDAY METTING✝️🙏🏻

147 просмотров · Трансляция закончилась 2 месяца назад
Parmeshwar Dawar Church
402 подписчика
147 просмотров · Трансляция закончилась 2 месяца назад
WORD OF GOD 💫✝️ ਕੂਚ 3:1-2, 4 [1] ਮੂਸਾ ਆਪਣੇ ਸੌਹਰੇ ਯਿਥਰੋ ਮਿਦਯਾਨੀ ਪੁਜਾਰੀ ਦੇ ਇੱਜੜ ਨੂੰ ਚਾਰਦਾ ਸੀ। ਉਸ ਨੇ ਇੱਜੜ ਨੂੰ ਉਜਾੜ ਦੇ ਪਿਛਲੀ ਵੱਲ ਹੱਕ ਦਿੱਤਾ ਅਤੇ ਉਹ ਪਰਮੇਸ਼ੁਰ ਦੇ ਪਹਾੜ ਹੋਰੇਬ ਦੇ ਕੋਲ ਆਇਆ [2] ਤਾਂ ਯਹੋਵਾਹ ਦੇ ਦੂਤ ਨੇ ਇੱਕ ਝਾੜੀ ਵਿੱਚੋ ਅੱਗ ਦੀ ਲਾਟ ਵਿੱਚ ਉਸ ਨੂੰ ਦਰਸ਼ਣ ਦਿੱਤਾ। ਜਾਂ ਉਸ ਨੇ ਡਿੱਠਾ ਤਾਂ ਵੇਖੋ ਉਹ ਝਾੜੀ ਅੱਗ ਵਿੱਚ ਬਲ ਰਹੀ ਸੀ ਪਰ ਝਾੜੀ ਭਸਮ ਨਹੀਂ ਹੁੰਦੀ ਸੀ [4] ਜਾਂ ਯਹੋਵਾਹ ਨੇ ਵੇਖਿਆ ਕਿ ਉਹ ਵੇਖਣ ਨੂੰ ਇੱਕ ਪਾਸੇ ਨੂੰ ਮੁੜਿਆ ਤਾਂ ਪਰਮੇਸ਼ੁਰ ਨੇ ਉਸ ਝਾੜੀ ਦੇ ਵਿੱਚੋਂ ਪੁਕਾਰ ਕੇ ਉਸ ਨੂੰ ਆਖਿਆ, ਹੇ ਮੂਸਾ, ਹੇ ਮੂਸਾ! ਤਾਂ ਉਸ ਆਖਿਆ, ਮੈਂ ਹਾਜ਼ਰ ਹਾਂ [5] ਫੇਰ ਉਸ ਆਖਿਆ, ਐਧਰ ਨੇੜੇ ਨਾ ਆ। ਆਪਣੇ ਪੈਰਾਂ ਤੋਂ ਜੁੱਤੀ ਲਾਹ ਦੇਹ ਕਿਉਂ ਜੋ ਏਹ ਥਾਂ ਜਿੱਥੇ ਤੂੰ ਖੜਾ ਹੈਂ ਪਵਿਤ੍ਰ ਭੂਮੀ ਹੈ ਯਹੋਸ਼ੁਆ 1:3-5 [3] ਸਾਰਾ ਥਾਂ ਜਿੱਥੇ ਤੇਰੇ ਪੈਰ ਦੀ ਤਲੀ ਰੱਖੀ ਜਾਵੇ ਉਹ ਸਭ ਮੈਂ ਤੁਹਾਨੂੰ ਦਿੱਤਾ, ਜਿਵੇਂ ਮੈਂ ਮੂਸਾ ਨਾਲ ਬਚਨ ਕੀਤਾ ਸੀ [4] ਉਜਾੜ ਅਤੇ ਏਸ ਲਬਾਨੋਨ ਤੋਂ ਲੈ ਕੇ ਵੱਡੀ ਨਦੀ ਤੀਕ ਜੋ ਫ਼ਰਾਤ ਦੀ ਨਦੀ ਹੈ, ਹਿੱਤੀਆਂ ਦਾ ਸਾਰਾ ਦੇਸ ਸੂਰਜ ਦੇ ਲਹਿਣ ਦੇ ਪਾਸੇ ਵੱਡੇ ਸਮੁੰਦਰ ਤੀਕ ਤੁਹਾਡੀ ਹੱਦ ਹੋਵੇਗੀ [5] ਤੇਰੀ ਸਾਰੀ ਅਵਸਥਾ ਵਿੱਚ ਕੋਈ ਮਨੁੱਖ ਤੇਰੇ ਸਾਹਮਣੇ ਨਾ ਆਕੜੇਗਾ। ਜਿਵੇਂ ਮੈਂ ਮੂਸਾ ਦੇ ਸੰਗ ਰਿਹਾ ਤਿਵੇਂ ਤੇਰੇ ਸੰਗ ਵੀ ਰਹਾਂਗਾ। ਮੈਂ ਤੈਨੂੰ ਨਹੀਂ ਛੱਡਾਂਗਾ ਅਤੇ ਨਾ ਤੈਨੂੰ ਤਿਆਗਾਂਗਾ