ਇਹ ਕਿਹੋ ਜਿਹਾ ਵਕਤ ਹੈ ਆਇਆ ਜਿਸਨੇ ਸਭ ਨੂੰ ਵਖਤ ਹੈ ਪਾਇਆ, ਸਭ ਨੇ ਇੱਕ ਦੂਜੇ ਤੋਂ ਅੱਗੇ ਲੰਘਣ ਦਾ-ਦਰਸ਼ਨ ਸਿੰਘ ਸਿੱਧੂ ਜੀ
𝗠𝗘𝗗𝗡𝗜 - 𝗖𝘂𝗹𝘁𝘂𝗿𝗲 & 𝗖𝗼𝘂𝘁𝘂𝗿𝗲
0:00 / 0:00
ਇਹ ਕਿਹੋ ਜਿਹਾ ਵਕਤ ਹੈ ਆਇਆ ਜਿਸਨੇ ਸਭ ਨੂੰ ਵਖਤ ਹੈ ਪਾਇਆ, ਸਭ ਨੇ ਇੱਕ ਦੂਜੇ ਤੋਂ ਅੱਗੇ ਲੰਘਣ ਦਾ-ਦਰਸ਼ਨ ਸਿੰਘ ਸਿੱਧੂ ਜੀ
30 просмотров · 3 дн. назад
𝗠𝗘𝗗𝗡𝗜 - 𝗖𝘂𝗹𝘁𝘂𝗿𝗲 & 𝗖𝗼𝘂𝘁𝘂𝗿𝗲
163 подписчика
30 просмотров · 3 дн. назад
ਕਵੀ ਦਰਬਾਰ ਦੌਰਾਨ ਸੁਰਜੀਤ ਸੁਮਨ ਦਾ ਕਰਵਾਇਆ ਰੂ-ਬ-ਰੂ
ਚੰਡੀਗੜ੍ਹ, 01ਨਵੰਬਰ2026:
ਸਾਹਿਤ ਵਿਗਿਆਨ ਕੇਂਦਰ, ਚੰਡੀਗੜ੍ਹ ਵੱਲੋਂ ਰੋਟਰੀ ਕਲੱਬ ਮੋਹਾਲ਼ੀ ਵਿਖੇ ਕਰਵਾਏ ਗਏ ਕਵੀ ਦਰਬਾਰ ਦੌਰਾਨ ਗੀਤਕਾਰ, ਕਵੀ ਤੇ ਕਾਲਮ ਨਵੀਸ ਸੁਰਜੀਤ ਸੁਮਨ ਦਾ ਰੂ-ਬ-ਰੂ ਕਰਵਾਇਆ ਗਿਆ। ਪ੍ਰਧਾਨਗੀ ਮੰਡਲ ਵਿੱਚ ਉੱਘੀ ਲੇਖਿਕਾ ਡਾ. ਚਰਨਜੀਤ ਕੌਰ, ਕੇਂਦਰ ਦੇ ਮੀਤ ਪ੍ਰਧਾਨ ਪਰਮਜੀਤ ਪਰਮ ਅਤੇ ਉੱਘੇ ਲੇਖਕ ਦਰਸ਼ਨ ਸਿੰਘ ਸਿੱਧੂ ਸ਼ਾਮਲ ਹੋਏ। ਡਾ. ਅਵਤਾਰ ਸਿੰਘ ਪਤੰਗ ਨੇ ਜੀਵਨ ਤੇ ਸਾਹਿਤਕ ਸਫਰ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਸੁਰਜੀਤ ਸੁਮਨ ਬਹੁ-ਪੱਖੀ ਸ਼ਖਸੀਅਤ ਦਾ ਮਾਲਕ ਲੇਖਕ ਤੇ ਜਰਨਲਿਸਟ ਹੈ। ਉਹ ਗੀਤ, ਕਵਿਤਾ ਲਿਖਦਿਆਂ, ਇਤਿਹਾਸ/ ਮਿਥਿਹਾਸ ਦੀ ਗੱਲ ਨੂੰ ਸਮਕਾਲ ਨਾਲ਼ ਜੋੜ ਕੇ ਕਰਦਾ ਹੈ, ਜੋ ਸਲਾਹੁਣਯੋਗ ਬਣ ਜਾਂਦੀ ਹੈ। ਸੁਰਜੀਤ ਸੁਮਨ ਨੇ ਇਸ ਮੌਕੇ ਆਪਣੇ ਚੋਣਵੇ ਗੀਤ ਤੇ ਕਵਿਤਾਵਾਂ ਸੁਣਾਈਆਂ ਅਤੇ ਕੁਝ ਗੀਤ ਤਰੰਨਮ ਵਿੱਚ ਗਾਏ। ਉਨ੍ਹਾਂ ਆਪਣੇ ਗੀਤਾਂ ਵਿੱਚ ਰਿਸ਼ਤਿਆਂ ਦੇ ਜੁੜਨ, ਟੁੱਟਣ, ਮੁਹੱਬਤ ਤੇ ਵਿਛੋੜੇ ਦੀਆਂ ਗੱਲਾਂ ਛੋਹੀਆਂ। ਹੋਰ ਰਚਨਾਵਾਂ ਦੇ ਨਾਲ਼ ਉਸ ਦੇ ਗੀਤ, ‘ਮੇਰਿਆਂ ਜ਼ਖ਼ਮਾਂ ’ਤੇ ਮੱਲ੍ਹਮ ਲਾਉਣ ਆਇਆ, ਜੀ ਕੌਣ ਆਇਆ’ ਨੇ ਵਾਹਵਾ ਖੱਟੀ। ਸੁਰਜੀਤ ਸੁਮਨ ਨੇ ਇਸ ਮੌਕੇ ਆਸਟ੍ਰੇਲੀਆ ਬੈਠੇ ਕੇਂਦਰ ਦੇ ਪ੍ਰਧਾਨ ਗੁਰਦਰਸ਼ਨ ਮਾਵੀ ਅਤੇ ਮਰਹੂਮ ਸੇਵੀ ਰਾਇਤ ਜੀ ਨਾਲ਼ ਆਪਣੇ ਪੁਰਾਣੇ ਰਿਸ਼ਤੇ ਦੀ ਬਾਤ ਪਾਈ।
ਡਾ. ਚਰਨਜੀਤ ਕੌਰ ਨੇ ਕਿਹਾ ਕਿ ਸੁਰਜੀਤ ਸੁਮਨ ਦੇ ਗੀਤ ਬਹੁਰੰਗੀ ਹਨ। ਉਨ੍ਹਾਂ ਆਪਣੀ ਰਚਨਾ ਪ੍ਰਕ੍ਰਿਆ ਦੀ ਗੱਲ ਕਰਦਿਆਂ ਹਰਿਆਣੀ ਲਹਿਜ਼ੇ ਵਿੱਚ ਉਤਰ ਕੇ ਕਮਾਲ ਦੀਆਂ ਗੱਲਾਂ ਕੀਤੀਆਂ। ਦਰਸ਼ਨ ਸਿੰਘ ਸਿੱਧੂ ਨੇ ਕਿਹਾ ਕਿ ਅਜਿਹੇ ਮੌਕੇ ਅਸੀਂ ਆਪਣੇ ਆਸ-ਪਾਸ ਵਿਚਰਦੇ ਲੇਖਕਾਂ ਦੀ ਲੇਖਣੀ ਵੱਲ ਝਾਤ ਮਾਰਦੇ ਹਾਂ। ਪਰਮਜੀਤ ਪਰਮ ਨੇ ਕਿਹਾ ਕਿ ਕੇਂਦਰ ਹਰ ਮਹੀਨੇ ਕਿਸੇ ਨਾ ਕਿਸੇ ਸ਼ਖਸੀਅਤ ਨੂੰ ਪਾਠਕਾਂ ਸਨਮੁੱਖ ਕਰਦਾ ਰਹੇਗਾ। ਮੰਚ ਸੰਚਾਲਨ ਕਰਦਿਆਂ ਭਰਪੂਰ ਸਿੰਘ ਦੀਆਂ ਭਾਵਪੂਰਤ ਟਿੱਪਣੀਆਂ ਅਤੇ ਗਾਏ ਗੀਤ ਨੇ ਸਮਾਗਮ ਨੂੰ ਅੰਤ ਤੱਕ ਰਸੀਲਾ ਬਣਾਈ ਰੱਖਿਆ। ਸਮਾਗਮ ਵਿੱਚ ਪ੍ਰਿੰ. ਸਤਨਾਮ ਸਿੰਘ ਸ਼ੋਕਰ, ਸਰੂਪ ਸਿਆਲ਼ਵੀ, ਗੁਰਵਿੰਦਰ ਗੁਰੀ, ਜੇ.ਐਸ. ਮਹਿਰਾ ਸ਼ਾਮਲ ਹੋਏ। ਇਸ ਮੌਕੇ ਕਰਵਾਏ ਗਏ ਕਵੀ ਦਰਬਾਰ ਵਿੱਚ ਹਾਜ਼ਰ ਕਵੀਆਂ ਨੇ ਆਪਣੀਆਂ ਆਪਣੀਆਂ ਰਚਨਾਵਾਂ ਸੁਣਾਈਆਂ, ਜਿਨ੍ਹਾਂ ਵਿੱਚ ਪਿਆਰਾ ਸਿੰਘ ਰਾਹੀ, ਡਾ. ਸਤਿੰਦਰ ਸਿੰਘ ਬੇਦੀ, ਰਤਨ ਬਾਬਕ ਵਾਲ਼ਾ, ਬਲਵਿੰਦਰ ਸਿੰਘ ਢਿੱਲੋਂ, ਖੁਸ਼ੀ ਰਾਮ ਨਿਮਾਣਾ, ਮਹਿੰਦਰ ਸਿੰਘ ਗੋਸਲਾ, ਭਗਤ ਰਾਮ ਰੰਗਾੜਾ, ਸਰਬਜੀਤ ਸਿੰਘ ਪੱਡਾ, ਦਰਸ਼ਨ ਤਿਓਣਾ, ਅਮਰਜੀਤ ਅਰਪਨ, ਡਾ. ਮਨਜੀਤ ਸਿੰਘ ਬੱਲ, ਗੁਰਜੀਤ ਸਿੰਘ ਰਾਜੂ ਲਾਂਬਾ, ਲਾਭ ਸਿੰਘ ਲਹਿਲੀ, ਬਲਜੀਤ ਕੌਰ ਢਿੱਲੋਂ ਤੋਂ ਇਲਾਵਾ ਹੋਰ ਬਹੁਤ ਸਾਰੇ ਕਵੀਆਂ ਨੇ ਆਪਣੀਆਂ ਆਪਣੀਆਂ ਰਚਨਾਵਾਂ ਸੁਣਾ ਕੇ ਵਾਹਵਾ ਖੱਟੀ।