Перейти к содержимому

ਕਲਕੀ ੳਪਦੇਸ਼/कल्कि उपदेश/Kalkalki Preach

SAT DHARAM

0:00 / 0:00

ਕਲਕੀ ੳਪਦੇਸ਼/कल्कि उपदेश/Kalkalki Preach

10 просмотров · Трансляция закончилась 18 часов назад
SAT DHARAM
1,05 тыс. подписчиков
10 просмотров · Трансляция закончилась 18 часов назад
ਕਲਕੀ ੳਪਦੇਸ਼/कल्कि उपदेश/ Kalkalki Preach 26/10/2026, 4:55pm 10/01 10/02 10/05 🙏🌷🌹🌷🌹🌷🌹 🙏🙏🙏🙏🙏 ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। 🙏🙏🙏🙏🙏 { ਕੱਤਿਕਿ; ਕੱਤਕ; ਕੱਤਾ } ਕੱਤਕ ਕਹੇ ਮੇਰੀ ਸੁਹੰਜਣੀ ਸੰਗਰਾਂਦ, ਜੋ ਸੰਮਤ ਸ਼ਹਿਨਸ਼ਾਹੀ ਰਹੀ ਵਡਿਆਈਆ। ਸ੍ਰਿਸ਼ਟੀ ਅੰਦਰ ਪੌਣੀ ਬੁਖਾਂਦ, ਵੱਖ ਵੱਖ ਹੁਕਮ ਸੁਣਾਈਆ। ਕਿਸੇ ਨੂੰ ਸੌਣ ਨਹੀਂ ਦੇਣਾ ਸਰ੍ਹਾਂਦ ਪਵਾਂਦ, ਸੁਖਆਸਣ ਨਾ ਕੋਇ ਵਿਛਾਈਆ। ਜੋਤਰਾ ਲੈਣ ਨਹੀਂ ਦੇਣਾ ਕਿਸੇ ਦਾਂਦ, ਹਾਲੀਆਂ ਹਲ ਨਾ ਕੋਇ ਫਿਰਾਈਆ। ਸੁਹਾਗੀ ਗੁੱਤ ਰਹਿਣ ਨਹੀਂ ਦੇਣੀ ਕੋਈ ਪਰਾਂਦ, ਕੱਜਲ ਧਾਰ ਨਾ ਕੋਇ ਜਣਾਈਆ। ਲੇਖਾ ਮੁਕਣਾ ਤਾਰਾ ਚਾਂਦ, ਇਕੋ ਨੂਰ ਹੋਏ ਰਸ਼ਨਾਈਆ। ਪੁਰਖ ਅਬਿਨਾਸ਼ੀ ਬਦਲਣ ਵਾਲਾ ਸਵਾਂਗ, ਸਵਾਂਗੀ ਹੋ ਕੇ ਦਏ ਵਡਿਆਈਆ। ਜਿਸ ਦੀ ਸਦੀਆਂ ਤੋਂ ਕਰਦੇ ਗਏ ਤਾਂਘ, ਮਾਸ ਬਰਖ ਗਣਤ ਗਣਾਈਆ। ਜੋਤੀ ਜੋਤਿ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਜਣਾਈਆ। ੦੧ ਕੱਤਕ ਸ਼ਹਿਨਸ਼ਾਹੀ ਸੰਮਤ ੦੧, ਨਿਹਕਲੰਕ ਹਰਿ ਬਾਣੀ ਗ੍ਰੰਥ ਭਾਗ :-੧੮ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। 🙏🙏🙏🙏🙏 { ਕੱਤਿਕਿ; ਕੱਤਕ; ਕੱਤਾ } ਕੱਤਕ ਕਹੇ ਮੇਰੀ ਸੁਹੰਜਣੀ ਸੰਗਰਾਂਦ, ਜੋ ਸੰਮਤ ਸ਼ਹਿਨਸ਼ਾਹੀ ਰਹੀ ਵਡਿਆਈਆ। ਸ੍ਰਿਸ਼ਟੀ ਅੰਦਰ ਪੌਣੀ ਬੁਖਾਂਦ, ਵੱਖ ਵੱਖ ਹੁਕਮ ਸੁਣਾਈਆ। ਕਿਸੇ ਨੂੰ ਸੌਣ ਨਹੀਂ ਦੇਣਾ ਸਰ੍ਹਾਂਦ ਪਵਾਂਦ, ਸੁਖਆਸਣ ਨਾ ਕੋਇ ਵਿਛਾਈਆ। ਜੋਤਰਾ ਲੈਣ ਨਹੀਂ ਦੇਣਾ ਕਿਸੇ ਦਾਂਦ, ਹਾਲੀਆਂ ਹਲ ਨਾ ਕੋਇ ਫਿਰਾਈਆ। ਸੁਹਾਗੀ ਗੁੱਤ ਰਹਿਣ ਨਹੀਂ ਦੇਣੀ ਕੋਈ ਪਰਾਂਦ, ਕੱਜਲ ਧਾਰ ਨਾ ਕੋਇ ਜਣਾਈਆ। ਲੇਖਾ ਮੁਕਣਾ ਤਾਰਾ ਚਾਂਦ, ਇਕੋ ਨੂਰ ਹੋਏ ਰਸ਼ਨਾਈਆ। ਪੁਰਖ ਅਬਿਨਾਸ਼ੀ ਬਦਲਣ ਵਾਲਾ ਸਵਾਂਗ, ਸਵਾਂਗੀ ਹੋ ਕੇ ਦਏ ਵਡਿਆਈਆ। ਜਿਸ ਦੀ ਸਦੀਆਂ ਤੋਂ ਕਰਦੇ ਗਏ ਤਾਂਘ, ਮਾਸ ਬਰਖ ਗਣਤ ਗਣਾਈਆ। ਜੋਤੀ ਜੋਤਿ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਜਣਾਈਆ। ਕੱਤਕ ਕਹੇ ਮੈਂ ਵੇਖਣਾ ਆਪਣਾ ਜ਼ੋਰ, ਬਲ ਬਲ ਵਿਚੋਂ ਪਰਗਟਾਈਆ। ਨਾਲ ਤਕਣਾ ਪ੍ਰਭ ਦਾ ਫੁਰਨਾ ਫੋਰ, ਜੋ ਫ਼ਰਨਿਆਂ ਵਿਚ ਸਭ ਨੂੰ ਰਿਹਾ ਉਠਾਈਆ। ਸ਼ਰਅ ਦਾ ਵੇਖਣਾ ਸ਼ੋਰ, ਸ਼ਰੀਅਤ ਦੀ ਸ਼ਰਮ ਲੜਾਈਆ। ਕਲ ਦਾ ਕਾਲਾ ਵੇਖਣਾ ਅੰਧ ਘੋਰ, ਜੋ ਕਲਮਿਆਂ ਰਿਹਾ ਭੁਲਾਈਆ। ਜਨ ਭਗਤਾਂ ਦਾ ਇਕੋ ਵੇਖਣਾ ਬੋਲ, ਜੋ ਸੋਹੰ ਢੋਲੇ ਰਹੇ ਗਾਈਆ। ਜਿਹੜੇ ਗੁਰਮੁਖ ਪ੍ਰਭ ਦੇ ਕੰਡੇ ਦਾ ਤੁਲ ਗਏ ਤੋਲ, ਕੀਮਤ ਤੋਲਿਆ ਮਾਸ਼ਿਆ ਵਿਚੋਂ ਬਾਹਰ ਕਢਾਈਆ। ਉਹ ਸਚਖੰਡ ਦਵਾਰੇ ਦੇ ਰਤਨ ਅਨਮੋਲ, ਕੀਮਤ ਇਕੋ ਵਾਰ ਦਿਤੀ ਚੁਕਾਈਆ। ਕੱਤਕ ਕਹੇ ਮੈਂ ਕਰਮਾਂ ਦਾ ਵੇਖਣ ਘੋਲ, ਕਰਮਾਂ ਦੀ ਦੇਣੀ ਸਜਾਈਆ। ਸੰਤ ਸੁਹੇਲੇ ਸਚ ਵਰੋਲ, ਵਰੋਲਿਆਂ ਵਿਚੋਂ ਬਾਹਰ ਕਢਾਈਆ। ਗੁਰਮੁਖੋਂ ਬਚਨ ਬੱਚਿਆਂ ਵਾਂਗ ਨਾ ਜਾਣਿਓ ਜਗਤ ਮਖੌਲ, ਮਸਖ਼ਰਾ ਰੂਪ ਨਾ ਕੋਇ ਬਣਾਈਆ। ਤੁਹਾਡੇ ਸਾਮ੍ਹਣੇ ਸਭ ਦੇ ਪਰਦੇ ਦੇਣੇ ਫੋਲ, ਚਾਰ ਕੁੰਟ ਖੋਜ ਖੁਜਾਈਆ। ਲੱਖ ਚੁਰਾਸੀ ਵਿਚੋਂ ਰਖਣੇ ਉਹ ਨਰੋਲ, ਜਿਹੜੇ ਨਿਰੇ ਨਿਰਵੈਰ ਨੂੰ ਸੀਸ ਝੁਕਾਈਆ। ਬਾਕੀ ਧਰਤ ਮਾਤ ਧੌਲ ਦੀ ਸੁਆ ਕੇ ਗੋਦ, ਧੌਲਾ ਮਾਰ ਕੇ ਲੈਣੇ ਢਾਹੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਓਨ੍ਹਾਂ ਦੇ ਵਸਣਾ ਕੋਲ, ਜਿਨ੍ਹਾਂ ਨੂੰ ਆਪਣੀ ਕੁਲ ਲਿਆ ਬਣਾਈਆ। ਕੱਤਕ ਕਰੈ ਮੈਂ ਵੇਖਣ ਆਇਆ ਕੁਦਰਤ, ਕਦੀਮ ਦਾ ਧਿਆਨ ਲਗਾਈਆ। ਗੁਰੂ ਅਵਤਾਰ ਪੈਗ਼ੰਬਰਾਂ ਤੋਂ ਮੈਨੂੰ ਮਿਲ ਗਈ ਫ਼ੁਰਸਤ, ਵਿਹਲਾ ਹੋ ਕੇ ਖ਼ੁਸ਼ੀ ਮਨਾਈਆ। ਸਭ ਨੂੰ ਜਗਤ ਜਹਾਨ ਵਿਚੋਂ ਮਿਲ ਗਈ ਰੁਖ਼ਸਤ, ਪੁਰਖ ਅਕਾਲ ਹੁਕਮ ਸੁਣਾਈਆ। ਅਗੇ ਇਕੋ ਸਭ ਦਾ ਹੋਣਾ ਮੁਰਸ਼ਦ, ਮੁਰਦਿਆ ਵਾਲੀ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤਿ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਹਰਿ ਰਘੁਰਾਈਆ। ਕੱਤਕ ਕਹੇ ਮੇਰੀ ਜੁਗ ਜੁਗ ਸੇਵਾ ਸਚੀ, ਨਵ ਨੌ ਚਾਰ ਦਏ ਗਵਾਹੀਆ। ਮੈਂ ਧਾਰ ਰਹਿਣ ਨਹੀਂ ਦਿੱਤੀ ਕਦੇ ਕੋਈ ਕੱਚੀ, ਕੱਚੀ ਕੁਚਲ ਕੇ ਕੱਚਿਆ ਜਾਵਾਂ ਖਾਈਆ। ਇਕ ਵੇਰਾ ਮੰਗ ਮੰਗੀ ਥੋੜੀ ਜਿਹੀ ਸੁਲਤਾਨ ਕੱਖੀ, ਸਖੀ ਸੁੱਤਿਆਂ ਸੁਫਨੇ ਵਿਚ ਝੋਲੀ ਡਾਹੀਆ। ਉਹਨੂੰ ਸ਼ਰਅ ਦੀ ਪੜ੍ਹਾ ਕੇ ਪੱਟੀ, ਪਟਿਆਂ ਤੋਂ ਦਿਤਾ ਹਲਾਈਆ। ਥੋੜ੍ਹੀ ਜਿਹੀ ਜਗਾ ਕੇ ਮੋਮਬੱਤੀ, ਨਿੰਮ੍ਹੀ ਕਰੀ ਰੁਸ਼ਨਾਈਆ। ਇਕ ਨਿੱਕੀ ਜਿਹੀ ਬਾਤ ਦੱਸੀ, ਦਸਤ ਨਾਲ ਦਸਤ ਮਿਲਾਈਆ। ਮੇਰੀ ਖੇਲ ਅੰਤ ਹੋਣੀ ਸਭ ਤੋਂ ਵੱਖੀ, ਵਖਰੀ ਧਾਰ ਪਰਗਟਾਈਆ। ਕੱਤਕ ਵਿੱਚ ਖੇਲ ਕਰਨੀ ਇਕ ਅੱਛੀ, ਅੱਛੀ ਤਰਾ ਸਮਝਾਈਆ। ਸ੍ਰਿਸ਼ਟੀ ਪੀੜਨੀ ਜਿਉਂ ਵੇਲਣੇ ਵਿਚ ਪੱਛੀ, ਪਛਚਾਤਾਪ ਨਾਲ ਕੁਰਲਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਰੀਤੀ ਬੰਨ੍ਹ ਕੇ ਸ਼ਬਦ ਨਾਲ ਰੱਸੀ, ਰਸਤਿਆਂ ਵਿਚੋਂ ਬਸਤੇ ਦੇਣੇ ਚੁਕਾਈਆ। ਜੋਤੀ ਜੋਤਿ ਸਰੂਪ ਹਰਿ, ਆਪ ਆਪਣੀ ਜੋਤਿ ਧਰਿ, ਨਿਹਕਲੰਕ ਨਰਾਇਣ ਨਰ, ਲੇਖਾ ਵੇਖ ਕੇ ਇਕ ਲੱਖ ਹਜ਼ਾਰ ਅੱਸੀ, ਆਸਾ ਸਭ ਦੀ ਪੂਰ ਕਰਾਈਆ। ੦੧ ਕੱਤਕ ਸ਼ਹਿਨਸ਼ਾਹੀ ਸੰਮਤ ੦੧, ਨਿਹਕਲੰਕ ਹਰਿ ਬਾਣੀ ਗ੍ਰੰਥ ਭਾਗ :-੧੮ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। 🙏🙏🙏🙏🙏 { ਦੁਸਹਿਰਾ / दशहरा } ਜਗਤ ਦੁਸਹਿਰਾ ਦਹਿਸਰ ਰਾਵਣ, ਰਾਮ ਰਾਮ ਦੁਹਾਈਆ। ਰਾਮ ਨਾਲੋਂ ਦਹਿਸਰ ਨੂੰ ਬਹੁਤੇ ਗਾਵਣ, ਇਹ ਪ੍ਰਭੂ ਦੀ ਬੇਪਰਵਾਹੀਆ। ਜਿਸ ਦਾ ਲੇਖਾ ਨਾਲ ਬਾਵਨ, ਨਿਰਗੁਣ ਧਾਰਾ ਅਗਮ ਅਥਾਹੀਆ। ਜਿਸ ਦਾ ਹਿਸਾਬ ਗੁਰੂ ਗ੍ਰੰਥ ਦੀ ਧਾਰ ਇਕਾਵਨ, ਪੰਜ ਇਕ ਸੋਭਾ ਪਾਈਆ| ਜਿਸ ਦਾ ਭਾਵ ਜਗਤ ਜੁਗ ਦਾਮਨ, ਪਲੂ ਜਗਤ ਵਖਾਈਆ। ਰਾਵਣ ਦਾ ਭੇਵ ਨਾ ਕੋਇ ਆਇਆ ਸਮਝਾਵਣ, ਕਵਣ ਰਾਮ ਕਵਣ ਰਾਵਣ,ਰਾਵਣ ਰਾਮ ਕੀ ਵਡਿਆਈਆ। ਜੋਤੀ ਜੋਤਿ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸਮਝਾਈਆ। ਰਾਵਣ ਰਾਮ ਕਦੇ ਨਾ ਮਰਦਾ ਮਰਨ ਵਿਚ ਕਦੇ ਨਾ ਆਈਆ। ਜਿਸ ਨੂੰ ਰਾਮ ਮਾਰਿਆ ਉਹ ਰਾਵਣ ਸਚਖੰਡ ਦਵਾਰੇ ਵੜਦਾ,ਸਚ ਸਚੁ ਸਚੁ ਵਿਚ ਸਮਾਈਆ। ਜਿਸ ਰਾਵਣ ਪਿਛੇ ਰਾਮ ਰਿਹਾ ਲੜਦਾ, ਉਹ ਰਾਵਣ ਰਾਮ ਰੂਪ ਪਹਿਲੇ ਆਇਆ ਪਰਗਟਾਈਆ। ਜੇ ਰਾਵਣ ਇਹ ਖੇਲ ਨਾ ਕਰਦਾ, ਫੇਰ ਆਦਿ ਦੀ ਰੀਤੀ ਜੁਗ ਜੁਗ ਪੂਰ ਨਾ ਕੋਇ ਕਰਾਈਆ। ਇਹ ਖੇਲ ਓਸ ਅਗਮੇ ਘਰ ਦਾ, ਜਿਥੇ ਰਾਮ ਤੇ ਰਾਵਣ ਬੈਠੇ ਸੋਭਾ ਪਾਈਆ। ਜਗਤ ਵਿਹਾਰ ਮਨ ਮਤ ਬੁਧੀ ਵਿਚ ਚਲਦਾ, ਦਵੈਤ ਸਭ ਦੇ ਵਿਚ ਟਿਕਾਈਆ। ਭਾਰਤ ਵਾਲਿਆ ਆਪਣਾ ਮਾਣ ਰੱਖਿਆ ਇਕ ਗੱਲ ਦਾ,ਆਪਣੀ ਲੈ ਅੰਗੜਾਈਆ। ਅੰਦਾਜ਼ਾ ਨਹੀਂ ਲਾਇਆ ਓਸ ਦੇ ਬਲ ਦਾ, ਜਿਸ ਤ੍ਰੇਤਾ ਜੁਗ ਦਿਤਾ ਬਦਲਾਈਆ। ਜਗਤ ਜਗਿਆਸੂਆਂ ਵਿਚਾਰ ਚਲਦਾ, ਜੀਵ ਜੰਤ ਸਲਾਹ ਪਕਾਈਆ। ਸਾਡਾ ਰਾਮ ਅਵਤਾਰੀ ਅਯੁੱਧਿਆ ਮੱਲਦਾ, ਸਿੰਘਾਸਣ ਸੋਭਾ ਪਾਈਆ। ਸਭ ਦੇ ਅੰਦਰ ਸੱਲ ਕਿਉਂ ਸੀਤਾ ਨੂੰ ਰਾਵਣ ਛਲਦਾ, ਸਤਵੰਤੀ ਸਤਿ ਗਵਾਈਆ। ਏਸੇ ਗੁੱਸੇ ਵਿਚ ਭਾਰਤ ਰਾਵਣ ਜਲਦਾ, ਅਸਲ ਭੇਵੀ ਨਾ ਕੋਇ ਖੁਲਾਈਆ । ਸਚ ਸਚ ਸਚ ਰਾਵਣ ਤੇ ਰਾਮ ਇਕੋ ਦਵਾਰੇ ਪਲਦਾ, ਦੂਜਾ ਦਰ ਨਾ ਕੋਇ ਬਣਾਈਆ। ਜੋਤੀ ਜੋਤਿ ਸਰੂਪ ਹਰਿ, ਆਪ ਆਪਣੀ ਕਿਰਪਾ ਕਰ , ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਪੜਦਾ ਦਏ ਚੁਕਾਈਆ। ੦੫ ਕੱਤਕ ਸ਼ਹਿਨਸ਼ਾਹੀ ਸੰਮਤ ੦੫, ਗੁਰਬਚਨ ਸਿੰਘ ਦੇ ਗ੍ਰਹਿ ਪਿੰਡ ਉਸਮਾਂ, ਜ਼ਿਲ੍ਹਾ ਅੰਮ੍ਰਿਤਸਰ। ਨਿਹਕਲੰਕ ਹਰਿ ਬਾਣੀ ਗ੍ਰੰਥ ਭਾਗ :-੨੨ 🙏🌹🌷🌹🌷🌹🌷🙏