Перейти к содержимому

ਸ਼ਿਕਾਇਤਾਂ ਮਿਲਣ ਤੇ ਐਸਡੀਐਮ ਖੁਦ ਫੂਡ ਸੇਫਟੀ ਵਿਭਾਗ ਦੀ ਟੀਮ ਨੂੰ ਨਾਲ ਲੈ ਕੇ ਪਹੁੰਚੇ ਚੈਕਿੰਗ ਕਰਨ

DBTV PRO

0:00 / 0:00

ਸ਼ਿਕਾਇਤਾਂ ਮਿਲਣ ਤੇ ਐਸਡੀਐਮ ਖੁਦ ਫੂਡ ਸੇਫਟੀ ਵਿਭਾਗ ਦੀ ਟੀਮ ਨੂੰ ਨਾਲ ਲੈ ਕੇ ਪਹੁੰਚੇ ਚੈਕਿੰਗ ਕਰਨ

118 просмотров · 7 дн. назад
DBTV PRO
60 подписчиков
118 просмотров · 7 дн. назад
ਸ਼ਿਕਾਇਤਾਂ ਮਿਲਣ ਤੇ ਐਸਡੀਐਮ ਖੁਦ ਫੂਡ ਸੇਫਟੀ ਵਿਭਾਗ ਦੀ ਟੀਮ ਨੂੰ ਨਾਲ ਲੈ ਕੇ ਪਹੁੰਚੇ ਚੈਕਿੰਗ ਕਰਨ ਵੋਹਰਾ ਕਲੋਨੀ ਨੇਡ਼ੇ ਗੋਦਾਮ ਚ ਰੇਡ, ਮਿਠਾਈਆਂ ਦੇ ਭਰੇ ਸੈਂਪਲ -- ਮੌਕੇ ਤੇ ਸੋਡੀਅਮ ਵੀ ਹੋਇਆ ਬਰਾਮਦ, ਅਧਿਕਾਰੀਆਂ ਨੇ ਦੱਸਿਆ-ਸਿਹਤ ਲਈ ਹਾਨੀਕਾਰਕ -- ਏਸੀ ਰਹਿਤ ਬੰਦ ਕਮਰੇ ਚ ਸਟੋਰ ਕੀਤੀਆਂ ਮਿਠਾਈਆਂ ਚੋਂ ਆ ਰਹੀ ਸੀ ਬਦਬੂ -- ਅਣਹਾਇਜੈਨਿਕ ਦਾ ਵੀ ਕੱਟਿਆ ਚਲਾਨ ਸ੍ਰੀ ਮੁਕਤਸਰ ਸਾਹਿਬ, 31 ਅਕਤੂਬਰ ( Deepak Baghla DBTV PRO ) - ਦੀਵਾਲੀ ਸਮੇਤ ਹੋਰ ਤਿਉਹਾਰੀ ਸੀਜਨ ਨੂੰ ਮੱਦੇਨਜ਼ਰ ਰੱਖਦਿਆਂ ਜਿੱਥੇ ਮਿਲਾਵਟੀ ਮਠਿਆਈਆਂ ਬਣਾਉਣ ਦੀਆਂ ਅਫਵਾਹਾਂ ਨੇ ਜੋਰ ਫਡ਼ ਲਿਆ ਹੈ ਉੱਥੇ ਹੀ ਪ੍ਰਸ਼ਾਸਨ ਨੂੰ ਸ਼ਿਕਾਇਤਾਂ ਮਿਲਣ ਮਗਰੋਂ ਵਿਭਾਗ ਵੀ ਐਕਸ਼ਨ ਮੋਡ ਚ ਆਉਂਦਾ ਨਜ਼ਰ ਆ ਰਿਹਾ ਹੈ। ਇਸੇ ਤਹਿਤ ਸ਼ਨੀਵਾਰ ਨੂੰ ਐਸਡੀਐਮ ਗੁਰਕਿਰਨ ਦੀਪ ਸਿੰਘ ਸਿੱਧੂ ਖੁਦ ਫੂਡ ਸੇਫਟੀ ਵਿਭਾਗ ਨੂੰ ਨਾਲ ਕੇ ਬਾਗਵਾਲੀ ਗਲੀ ਦੇ ਛੋਰ ਤੇ ਸਥਿਤ ਵੋਹਰਾ ਕਲੋਨੀ ਦੇ ਨੇਡ਼ੇ ਲੱਗਦੇ ਇੱਕ ਗੋਦਾਮ ਚ ਪਹੁੰਚੇ ਤੇ ਉੱਥੇ ਬਣਾਈਆਂ ਜਾ ਰਹੀਆਂ ਮਿਠਾਈਆਂ ਦੇ ਸੈਂਪਲ ਭਰਵਾਏ। ਇਸ ਚੈਕਿੰਗ ਦੌਰਾਨ ਸਟੋਰ ਕੀਤੀਆਂ ਮਿਠਾਈਆਂ ਵਾਲੇ ਕਮਰੇ ਚ ਏਅਰ ਕੰਡੀਸ਼ਨਰ ਦੀ ਅਣਹੋਂਦ ਦਿਖਾਈ ਦਿੱਤੀ । ਇਸ ਜਗਾਂ ਤੇ ਹੀ ਕੰਮ ਕਰਨ ਵਾਲੇ ਕਾਰੀਗਰ ਤੇ ਮੁਲਾਜ਼ਮ ਮਿਠਾਈਆਂ ਵਾਲੇ ਹਾਲ ਚ ਹੀ ਸੁੱਤੇ ਦਿਖਾਈ ਦਿੱਤੇ। ਉੱਥੇ ਹੀ ਸਾਫ-ਸਫਾਈ ਦਾ ਬੁਰਾ ਹਾਲ ਦਿਖਾਈ ਦਿੱਤਾ। ਇਸਦਾ ਵੀ ਅਧਿਕਾਰੀਆਂ ਨੇ ਗੰਭੀਰ ਨੋਟਿਸ ਲਿਆ ਤੇ ਸਾਫ-ਸਫਾਈ ਰੱਖਣ ਦੀ ਚਿਤਾਵਨੀ ਦਿੱਤੀ। ਜਦਕਿ ਮਿਠਾਈਆਂ ਬਣਾਉਣ ਵਾਲੀ ਜਗਾਂ ਤੇ ਸੋਡੀਅਮ ਵੀ ਬਰਾਮਦ ਹੋਇਆ। ਜਿਸ ਨੂੰ ਫੂਡ ਸੇਫਟੀ ਵਿਭਾਗ ਨੇ ਸਿਹਤ ਲਈ ਖਤਰਨਾਕ ਦੱਸਿਆ। ਫੂਡ ਸੇਫਟੀ ਵਿਭਾਗ ਵੱਲੋਂ ਇਸ ਜਗਾਂ ਤੋਂ ਜਿੱਥੇ ਰੱਸਗੁੱਲੇ ਤੇ ਗੁਲਾਬਜਾਮਨਾਂ ਦੇ ਦੋ ਸੈਂਪਲ ਭਰੇ ਗਏ ਉੱਥੇ ਹੀ ਸਾਫ-ਸਫਾਈ ਨਾ ਹੋਣ ਤੇ ਅਣਹਾਇਜੈਨਿਕ ਦਾ ਚਲਾਨ ਵੀ ਕੱਟਿਆ। ਉੱਧਰ, ਇਸ ਕਾਰਵਾਈ ਦੇ ਚੱਲਦਿਆਂ ਮੌਕੇ ਤੇ ਮੌਜੂਦ ਐਸਡੀਐਮ ਗੁਰਕਿਰਨ ਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਲੋਕਾਂ ਦੀ ਸਿਹਤ ਨਾਲ ਖਿਲਵਾਡ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਤਿਉਹਾਰੀ ਸੀਜਨ ਦੌਰਾਨ ਬਹੁਤ ਸ਼ਿਕਾਇਤਾਂ ਆ ਰਹੀਆਂ ਨੇ ਜਿਸ ਤੇ ਕਾਰਵਾਈ ਕਰਦਿਆਂ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ ਤੇ ਚੈਕਿੰਗ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਆਉਂਦੇ ਦਿਨਾਂ ਚ ਵੀ ਇਹ ਚੈਕਿੰਗ ਅਭਿਆਨ ਜਾਰੀ ਰਹੇਗਾ। ਫੂਡ ਸੇਫਟੀ ਅਫਸਰ ਗਗਨਦੀਪ ਕੌਰ ਨੇ ਦੱਸਿਆ ਕਿ ਐਸਡੀਐਮ ਸਾਹਿਬ ਨੂੰ ਵੋਹਰਾ ਕਲੋਨੀ ਨੇਡ਼ੇ ਗੋਦਾਮ ਚ ਬੇਨਿਯਮਿਆਂ ਪਾਈਆਂ ਜਾਣ ਸਬੰਧੀ ਸ਼ਿਕਾਇਤਾਂ ਮਿਲ ਰਹੀਆਂ ਸਨ। ਜਿਸ ਮਗਰੋਂ ਅੱਜ ਐਸਡੀਐਮ ਗੁਰਕਿਰਨ ਦੀਪ ਸਿੰਘ ਸਿੱਧੂ ਦੀ ਅਗਵਾਈ ਹੇਠ ਚੈਕਿੰਗ ਕੀਤੀ ਗਈ ਤਾਂ ਏਸੀ ਰਹਿਤ ਬੰਦ ਕਮਰੇ ਚ ਮਿਠਾਈਆਂ ਸਟੋਰ ਕੀਤੀਆਂ ਹੋਈਆਂ ਸਨ, ਜਿਨਾਂ ਚੋਂ ਖਟਾਸ ਜਾਂ ਬਦਬੂ ਦਾ ਅੰਦੇਸ਼ਾ ਆਉਣ ਤੇ ਸੈਂਪਲ ਭਰਵਾਏ ਗਏ। ਇਹੀ ਨਹੀਂ ਇੱਥੋਂ ਸੋਡੀਅਮ ਵੀ ਬਰਾਮਦ ਹੋਇਆ। ਜਿਸਦੀ ਵਰਤੋ ਸਿਹਤ ਲਈ ਹਾਨੀਕਾਰਕ ਹੈ। ਪਤਾ ਲੱਗਾ ਕਿ ਇੱਥੇ ਸੋਡੀਅਮ ਦਾ ਮੱਠੀਆਂ ਨੂੰ ਕਰੰਚੀ ਕਰਨ ਲਈ ਇਸਤੇਮਾਲ ਕੀਤਾ ਜਾ ਰਿਹਾ ਸੀ। ਪਰ ਜੇਕਰ ਦੇਖਿਆ ਜਾਵੇ ਤਾਂ ਸੋਡੀਅਮ ਦਾ ਇਸਤੇਮਾਲ ਸਿਹਤ ਤੇ ਮਾਡ਼ਾ ਅਸਰ ਪਾਉਂਦਾ ਹੈ। ਇਹੀ ਨਹੀਂ ਇੱਥੇ ਹਾਲਨੁਮਾ ਸਟੋਰ ਚ ਜਿੱਥੇ ਮਿਠਾਈਆਂ ਤੇ ਹੋਰ ਸਮਾਨ ਪਿਆ ਸੀ, ਉਸਦੇ ਨਾਲ ਹੀ ਕਰਮਚਾਰੀ ਸੁੱਤੇ ਨਜ਼ਰ ਆਏ। ਨਾਲ ਹੀ ਮਸ਼ੀਨਾਂ ਤੇ ਹੀ ਉਨਾਂ ਦੇ ਕੱਪਡ਼ੇ ਟੰਗੇ ਨਜ਼ਰ ਆ ਰਹੇ ਸਨ। ਉਨਾਂ ਵੱਲੋਂ ਇਸ ਗੱਲ ਦਾ ਵੀ ਸਖਤ ਨੋਟਿਸ ਲੈਂਦਿਆਂ ਕਰਮਚਾਰੀਆਂ ਨੂੰ ਤਾਡ਼ਨਾ ਕੀਤੀ ਗਈ ਕਿ ਅੱਗੇ ਤੋਂ ਅਜਿਹਾ ਨਾ ਕੀਤਾ ਜਾਵੇ। ਅਫਸਰ ਗਗਨਦੀਪ ਕੌਰ ਨੇ ਦੱਸਿਆ ਕਿ ਤਿਉਹਾਰੀ ਸੀਜਨ ਦੇ ਚਲਦਿਆਂ ਹੁਣ ਤੱਕ ਕੁੱਲ 30 ਸੈਂਪਲ ਭਰੇ ਜਾ ਚੁੱਕੇ ਨੇ। ਅੱਜ ਇੱਥੋਂ ਰੱਸਗੁੱਲੇ ਤੇ ਗੁਲਾਬਜਾਮਨਾਂ ਦੇ ਦੋ ਸੈਂਪਲ ਲਏ ਗਏ ਹਨ। ਜਦਕਿ ਅਣਹਾਈਜੈਨਿਕ ਚਲਾਨ ਵੀ ਕੱਟਿਆ ਗਿਆ ਹੈ। ਫੋਟੋ ਫਾਈਲ- ਕੈਪਸ਼ਨ- ਸ੍ਰੀ ਮੁਕਤਸਰ ਸਾਹਿਬ ਦੇ ਵੋਹਰਾ ਕਲੋਨੀ ਨੇਡ਼ੇ ਗੋਦਾਮ ਚ ਰੈਡ ਸਮੇਂ ਚੈਕਿੰਗ ਕਰਦੇ ਐਸਡੀਐਮ ਗੁਰਕਿਰਨ ਦੀਪ ਸਿੰਘ ਸਿੱਧੂ, ਫੂਡ ਸੇਫਟੀ ਅਫਸਰ ਗਗਨਦੀਪ ਕੌਰ ਤੇ ਹੋਰ ਅਧਿਕਾਰੀ, ਗੁਲਾਬਜਾਮਨਾਂ ਦੇ ਡਿੱਬੇ ਤੇ ਜਾਣਕਾਰੀ ਦਿੰਦੇ ਹੋਏ ਐਸਡੀਐਮ ਤੇ ਫੂਡ ਸੇਫਟੀ ਅਫਸਰ।(ਫੋਟੋ-)