Перейти к содержимому

ਭਗਤ ਪੂਰਨ ਸਿੰਘ ਗਰੁੱਪ ਆਫ਼ ਸਕੂਲਜ਼ ਦਾ ਸਾਲਾਨਾ ਵਿਿਦਅਕ ਸਮਾਗਮ ਦੇ ਮੌਕੇ ਡਾ. ਇੰਦਰਜੀਤ ਕੋਰ

Pingalwara Amritsar

0:00 / 0:00

ਭਗਤ ਪੂਰਨ ਸਿੰਘ ਗਰੁੱਪ ਆਫ਼ ਸਕੂਲਜ਼ ਦਾ ਸਾਲਾਨਾ ਵਿਿਦਅਕ ਸਮਾਗਮ ਦੇ ਮੌਕੇ ਡਾ. ਇੰਦਰਜੀਤ ਕੋਰ

205 просмотров · 2 мес. назад
Pingalwara Amritsar
7,91 тыс. подписчиков
205 просмотров · 2 мес. назад
ਭਗਤ ਪੂਰਨ ਸਿੰਘ ਬਾਨੀ ਪਿੰਗਲਵਾੜਾ ਸੰਸਥਾ ਦੀ 34ਵੀਂ ਬਰਸੀ ਨੂੰ ਸਮਰਪਿਤ ਪ੍ਰੋਗਰਾਮਾਂ ਦੀ ਸ਼ੁਰੂਆਤ ਪਿੰਗਲਵਾੜਾ ਸੰਸਥਾ ਦੇ ਮੁੱਖ ਦਫ਼ਤਰ ਨੇੜੇ ਬੱਸ ਸਟੈਂਡ, ਅੰਮ੍ਰਿਤਸਰ ਵਿਖੇ ਪਿੰਗਲਵਾੜਾ ਸੰਸਥਾ ਵਲੋਂ ਚਲਾਏ ਜਾ ਰਹੇ ਵਿੱਦਿਅਕ ਅਦਾਰਿਆਂ ਦੇ ਸਾਲਾਨਾ ਸੱਭਿਆਚਾਰਕ ਅਤੇ ਇਨਾਮ ਵੰਡ ਸਮਾਰੋਹ ਨਾਲ ਹੋਈ। ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ(ਰਜਿ.), ਅੰਮ੍ਰਿਤਸਰ ਅਤੇ ਪਿੰਗਲਵਾੜਾ ਸੋਸਾਇਟੀ ਆਫ਼ ਓਨਟਾਰੀਉ(ਕੈਨੇਡਾ) ਦੇ ਸਾਂਝੇ ਸਹਿਯੋਗ ਨਾਲ ਚਲਾਏ ਜਾ ਰਹੇ ਪਿੰਗਲਵਾੜਾ ਸੰਸਥਾ ਦੇ ਵਿੱਦਿਅਕ ਅਦਾਰੇ ਭਗਤ ਪੂਰਨ ਸਿੰਘ ਆਦਰਸ਼ ਸੀਨੀਅਰ ਸਕੈਡੰਰੀ ਸਕੂਲ, ਭਗਤ ਪੂਰਨ ਸਿੰਘ ਸਕੂਲ ਫ਼ਾਰ ਦ ਡੈੱਫ਼, ਭਗਤ ਪੂਰਨ ਸਿੰਘ ਸਕੂਲ ਆਫ਼ ਸਪੈਸ਼ਲ ਐਜੂਕੇਸ਼ਨ ਅਤੇ ਭਗਤ ਪੂਰਨ ਸਿੰਘ ਇੰਸਟੀਚਿਊਟ ਆਫ਼ ਸਪੈਸ਼ਲ ਨੀਡਜ਼ ਮਾਨਾਂਵਾਲਾ ਕਲਾਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਰੰਗਮੰਚ ਦੀ ਦੁਨੀਆਂ ਵਿੱਚ ਉੱਚੀ ਸਖਸ਼ੀਅਤ ਰੱਖਣ ਵਾਲੇ ਕੇਵਲ ਧਾਲੀਵਾਲ ਪਹੁੰਚੇ। ਉਹਨਾਂ ਦਾ ਪਿੰਗਲਵਾੜਾ ਸੰਸਥਾ ਅੰਦਰ ਪੁੱਜਣ ਤੇ ਡਾ.ਇੰਦਰਜੀਤ ਕੌਰ ਮੁੱਖ ਸੇਵਾਦਾਰ ਅਤੇ ਪਿੰਗਲਵਾੜਾ ਪਰਿਵਾਰ ਦੇ ਮੈਂਬਰਾਂ ਵੱਲੋਂ ਸਵਾਗਤ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਗੁਰਬਾਣੀ ਦੇ ਰਸ-ਭਿੰਨੇ ਇਕ ਸ਼ਬਦ ਨਾਲ ਹੋਈ। ਇਸ ਉਪਰੰਤ ਮੁੱਖ ਮਹਿਮਾਨ ਵੱਲੋਂ ਸ਼ਮਾ ਰੋਸ਼ਨ ਕਰਕੇ ਸਲਾਨਾ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਇਸ ਉਪਰੰਤ ਵਿਿਦਆਰਥੀਆਂ ਵੱਲੋਂ ਤਿਆਰ ਪ੍ਰੋਗਰਾਮ ਵਿੱਚ ਭਗਤ ਪੂਰਨ ਸਿੰਘ ਜੀ ਦੀ ਵਾਤਾਵਰਨ ਪ੍ਰਤੀ ਸੋਚ ਨੂੰ ਬਿਆਨ ਕਰਦੇ ਨਾਟਕ ਪੇਸ਼ ਕੀਤੇ ਗਏ। ਇਹਨਾਂ ਨਾਟਕਾਂ ਦੇ ਮਾਧਿਅਮ ਰਾਹੀਂ ਪਲੀਤ ਹੋ ਰਹੀ ਹਵਾ ਅਤੇ ਅੰਧਾ-ਧੰੁਦ ਰੁੱਖਾਂ ਦੀ ਕਟਾਈ ‘ਤੇ ਵਿਅੰਗ ਕਰਦੀਆਂ ਪੇਸ਼ਕਾਰੀਆਂ ਨੇ ਪੰਡਾਲ ਵਿੱਚ ਬੈਠੇ ਦਰਸ਼ਕਾਂ ਨੂੰ ਇਹਨਾਂ ਕੁਦਰਤੀ ਦਾਤਾਂ ਦੀ ਹੋ ਰਹੀ ਖਰਾਬੀ ਤੇ ਸੋਚਣ ਲਈ ਮਜ਼ਬੂਰ ਕਰ ਦਿੱਤਾ। ਇਕ ਤੋਂ ਵੱਧ ਕੇ ਇਕ ਪੇਸ਼ਕਾਰੀਆਂ ਨੇ ਦਰਸ਼ਕਾਂ ਨੂੰ ਉੱਠਣ ਨਹੀਂ ਦਿੱਤਾ। ਇਸ ਮੌਕੇ ਮੁੱਖ ਮਹਿਮਾਨ ਕੇਵਲ ਧਾਲੀਵਾਲ ਨੇ ਆਪਣੇ ਸੰਬੋਧਨ ਵਿੱਚ ਪੰਡਾਲ ਵਿੱਚ ਬੈਠੇ ਵਿਿਦਆਰਥੀਆਂ ਅਤੇ ਦਰਸ਼ਕਾਂ ਨੂੰ ਕਿਹਾ ਕਿ ਉਹ ਪਿੰਗਲਵਾੜਾ ਪਰਿਵਾਰ ਦੇ ਮੈਂਬਰ ਹਨ ਅਤੇ ਅੱਜ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋ ਕੇ ਮਾਣ ਮਹਿਸੂਸ ਕਰ ਰਹੇ ਹਨ। ਉਹਨਾਂ ਸਿੱਖਿਆ ਸਾਸ਼ਤਰੀਆਂ ਨੂੰ ਸੁਨੇਹਾ ਦਿੱਤਾ ਕਿ ਭਗਤ ਪੂਰਨ ਸਿੰਘ ਜੀ ਦੀ ਜੀਵਨੀ ਸਿਲੇਬਸ ਦੀਆਂ ਕਿਤਾਬਾਂ ਦਾ ਹਿੱਸਾ ਹੋਣੀ ਚਾਹੀਦੀ ਹੈ, ਉਹਨਾਂ ਕਿਹਾ ਕਿ ਬੱਚਿਆਂ ਵੱਲੋਂ ਜੋ ਪੇਸ਼ਕਾਰੀਆਂ ਦਿਖਾਈਆਂ ਗਈਆਂ ਹਨ, ਉਸ ਤੋਂ ਉਹ ਬਹੁਤ ਪ੍ਰਭਾਵਿਤ ਹੋਏ ਹਨ ਅਤੇ ਉਹਨਾਂ ਕਿਹਾ ਕਿ ਬੱਚਿਆਂ ਦੀ ਅਦਾਕਾਰੀ ਦੇਖ ਕੇ ਉਹਨਾਂ ਦਾ ਮਨ ਕਰਦਾ ਕਿ ਇਹਨਾਂ ਨੂੰ ਆਪਣੀ ਰੰਗ-ਮੰਚ ਦੀ ਟੀਮ ਵਿੱਚ ਸ਼ਾਮਲ ਕਰ ਲੈਣ। ਉਹਨਾਂ ਕਿਹਾ ਕਿ ਭਗਤ ਪੂਰਨ ਸਿੰਘ ਜੀ ਦੇ ਵਾਤਾਵਰਨ ਪ੍ਰਤੀ ਫ਼ਿਕਰ ਜੋ ਬਹੁਤ ਚਿਰ ਪਹਿਲਾਂ ਹੀ ਉਹਨਾਂ ਵਿਚਾਰ ਲਏ ਸਨ ਅੱਜ ਸਾਡੇ ਸਾਹਮਣੇ ਹਨ, ਜੇਕਰ ਅਸੀਂ ਉਹਨਾਂ ਦੇ ਵਾਤਾਵਰਨ ਪ੍ਰਤੀ ਫ਼ਿਕਰਾਂ ਨੂੰ ਗੰਭੀਰਤਾ ਨਾਲ ਲਿਆ ਹੁੰਦਾ ਤਾਂ ਅੱਜ ਮਨੁੱਖਤਾ ਨੂੰ ਵਾਤਾਵਰਨ ਤੋਂ ਪੈਦਾ ਹੋ ਰਹੀਆਂ ਮੁਸ਼ਕਲਾਂ ਦਾ ਸਾਹਮਣਾ ਘੱਟ ਕਰਨਾ ਪੈਂਦਾ। ਇਸ ਮੌਕੇ ਡਾ. ਇੰਦਰਜੀਤ ਕੌਰ ਮੁੱਖ ਸੇਵਾਦਾਰ ਵੱਲੋਂ ਮੁੱਖ ਮਹਿਮਾਨ ਕੇਵਲ ਧਾਲੀਵਾਲ ਅਤੇ ਵੱਖ-ਵੱਖ ਖੇਤਰਾਂ ਵਿੱਚ ਪ੍ਰਾਪਤੀਆਂ ਕਰਨ ਵਾਲੇ ਵਿਿਦਆਰਥੀਆਂ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਡਾ. ਇੰਦਰਜੀਤ ਕੌਰ ਜੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਸੰਬੋਧਨ ਕਰਦੇ ਹੋਏ ਕਿਹਾ ਕਿ ਬੱਚਿਆਂ ਵੱਲੋਂ ਜੋ ਪ੍ਰੋਗਰਾਮ ਪੇਸ਼ ਕੀਤਾ ਗਿਆ ਹੈ ਉਹ ਸਲਾਹੁਣਯੋਗ ਹੈ ਅਤੇ ਉਹ ਵਧਾਈ ਦੇ ਪਾਤਰ ਹਨ । ਇਸ ਮੌਕੇ ਡਾ.ਇੰਦਰਜੀਤ ਕੌਰ ਨੇ ਭਗਤ ਜੀ ਦੇ ਜੀਵਨ ਨਾਲ ਜੁੜੀਆਂ ਕਈ ਯਾਦਾਂ ਨੂੰ ਸਾਂਝਾ ਕੀਤਾ। ਉਹਨਾਂ ਕਿਹਾ ਕਿ ਇਸ ਸਾਲ ਭਗਤ ਪੂਰਨ ਸਿੰਘ ਜੀ ਦੀ ਵਾਤਾਵਰਨ ਪ੍ਰਤੀ ਜਾਗਰੂਕਤਾ ਸ਼ਤਾਬਦੀ 2027 ਵਿੱਚ ਬਹੁਤ ਵੱਡੇ ਪੱਧਰ ਤੇ ਮਨਾਈ ਜਾਵੇਗੀ ਅਤੇ ਵਾਤਾਵਰਨ ਨੂੰ ਬਚਾਉਣ ਦਾ ਹੋਕਾ ਹਰ ਆਦਮੀ ਤਕ ਪਹੁੰਚਾਉਣ ਲਈ ਯਤਨਸ਼ੀਲ ਹਨ। ਪ੍ਰੋਗਰਾਮ ਦੌਰਾਨ ਸਾਰੀ ਸੰਗਤ ਨੇ ਹੱਥ ਖੜ੍ਹੇ ਕਰਕੇ ਸਰਬਸੰਤੀ ਨਾਲ ਸਰਕਾਰ ਤੋਂ ਧਰਤੀ ਹੇਠ ਅਤੇ ਹੋਰ ਪਾਣੀ ਨੂੰ ਗੰਦਾ ਕਰਨ ਤੇ ਸਖਤ ਸਜਾਵਾਂ ਦਿੱਤੀ ਜਾਣ ਦੀ ਮੰਗ ਕੀਤੀ ਗਈ। ਉਹਨਾਂ ਕਿਹਾ ਕਿ ਹਵਾ, ਪਾਣੀ ਆਦਿ ਵਰਗੇ ਕੁਦਰਤੀ ਸੋਮੇ ਸਾਡੀ ਜ਼ਿੰਦਗੀ ਦਾ ਆਧਾਰ ਹਨ। ਜੇਕਰ ਇਹ ਵੀ ਸ਼ੁੱਧ ਨਾ ਰਹੇ ਤਾਂ ਸਾਡੇ ਬੱਚੇ ਕਿਵੇਂ ਨਰੋਆ ਜੀਣਗੇ। ਇਸ ਲਈ ਸਖਤ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਸਰਕਾਰ ਨੂੰ ਵਾਤਾਵਰਣ ਸੰਭਾਲ ਅਤੇ ਖੋਜ ਨੂੰ ਉਤਸ਼ਾਹਿਤ ਕਰਨ ਲਈ ਵਾਤਾਵਰਣ ਵਿਸ਼ੇਸ਼ ਯੂਨੀਵਰਸਿਟੀ ਦੀ ਸਥਾਪਨਾ ਕਰਨ ਦੀ ਅਪੀਲ ਕੀਤੀ ਗਈ। ਪ੍ਰੋਗਰਾਮ ਦੋਰਾਨ ਸਟੇਜ ਸੰਚਾਲਣ ਵਿਿਦਆਰਥਣਾਂ ਜਸਪ੍ਰੀਤ ਕੌਰ ਅਤੇ ਮਹਿਕਪ੍ਰੀਤ ਕੌਰ ਨੇ ਕੀਤਾ। ਅਖੀਰ ਤੇ ਪ੍ਰੋਗਰਾਮ ਦੀ ਸਮਾਪਤੀ ਰਾਸ਼ਟਰੀ ਗਾਇਨ ਗਾ ਕੇ ਕੀਤੀ ਗਈ ਅਤੇ ਆਈਆਂ ਸੰਗਤਾਂ ਨੂੰ ਅਟੁੱਟ ਲੰਗਰ ਵਰਤਾਇਆ।