Перейти к содержимому

Dhol Paat Jaave | Satinder Sartaaj | Unreleased Song | Live Concert

Sartaaj The Poet

0:00 / 0:00

Dhol Paat Jaave | Satinder Sartaaj | Unreleased Song | Live Concert

8 135 просмотров · 1 месяц назад
Sartaaj The Poet
80,2 тыс. подписчиков
8 135 просмотров · 1 месяц назад
Satinder Sartaaj Live Concert (Mehfil-e-Sartaaj) • Date: Wednesday, 13 July 2022 • Venue: Toitoi - Hawke's Bay Arts & Events Centre • Location Address: 101 Hastings Street South, Hastings, New Zealand Jado’n Dhol Paat Jaawe lyrics (Unreleased):- ਜਦੋਂ ਢੋਲ ਪਾਟ ਜਾਵੇ; ਓਦੋਂ ਡੱਗਾ ਵੀ ਨਹੀਂ ਰਹਿੰਦਾ, ਜਿਹੜਾ ਪਿੱਛਾ ਭੁੱਲ ਜਾਵੇ; ਉਹਦਾ ਅੱਗਾ ਵੀ ਨਹੀਂ ਰਹਿੰਦਾ। ਵੈਸੇ ਫ਼ਾਇਦਾ ਤਾਂ ਸੁਲ੍ਹਾ ਤੇ ਸਫ਼ਾਈ ਵਿੱਚ ਜੀ, ਤੁਸੀਂ ਵੇਖਿਓ ਹਮੇਸ਼ਾ ਹੀ ਲੜਾਈ ਵਿੱਚ ਜੀ, ਸਿਰੀਂ ਪੱਗ ਨਾ ਰਹੇ ਤਾਂ ਗਲ਼ ਝੱਗਾ ਵੀ ਨਹੀਂ ਰਹਿੰਦਾ, ਜਿਹੜਾ ਪਿੱਛਾ ਭੁੱਲ ਜਾਵੇ; ਉਹਦਾ ਅੱਗਾ ਵੀ ਨਹੀਂ ਰਹਿੰਦਾ, ਜਦੋਂ ਢੋਲ ਪਾਟ ਜਾਵੇ; ਓਦੋਂ ਡੱਗਾ ਵੀ ਨਹੀਂ ਰਹਿੰਦਾ, ਜਿਹੜਾ ਪਿੱਛਾ ਭੁੱਲ ਜਾਵੇ; ਉਹਦਾ ਅੱਗਾ ਵੀ ਨਹੀਂ ਰਹਿੰਦਾ। ਇਹ ਵਿਰਾਸਤਾਂ ਦੇ ਨਾਲ਼ ਹੀ ਅਮੀਰੀ ਹੁੰਦੀ ਏ, ਇਹ ਤਾਂ ਗਲ਼ੇ ਵਾਲ਼ੀ ਮਿੱਤਰੋ ਜ਼ੰਜੀਰੀ ਹੁੰਦੀ ਏ, ਜੇ ਪੰਜਾਲ਼ੀ ਟੁੱਟ ਜਾਵੇ; ਬਹਿੜਾ ਢੱਗਾ ਵੀ ਨਹੀਂ ਰਹਿੰਦਾ, ਜਿਹੜਾ ਪਿੱਛਾ ਭੁੱਲ ਜਾਵੇ; ਉਹਦਾ ਅੱਗਾ ਵੀ ਨਹੀਂ ਰਹਿੰਦਾ, ਜਦੋਂ ਢੋਲ ਪਾਟ ਜਾਵੇ; ਓਦੋਂ ਡੱਗਾ ਵੀ ਨਹੀਂ ਰਹਿੰਦਾ, ਜਿਹੜਾ ਪਿੱਛਾ ਭੁੱਲ ਜਾਵੇ; ਉਹਦਾ ਅੱਗਾ ਵੀ ਨਹੀਂ ਰਹਿੰਦਾ। ਦਿਲੀਂ ਹੋਵੇ ਨਜ਼ਦੀਕੀ, ਸਕੇ ਸਾਕ ਦੀ ਨਹੀਂ ਲੋੜ, ਰੂਹਾਂ ਆਪੇ ਹੀ ਸੱਦ ਲੈੰਦੀਆਂ ਨੇ, ਹਾਕ ਦੀ ਨਹੀਂ ਲੋੜ, ਦਿਲੀਂ ਸਾਂਝ ਨਾ ਬਣੇ ਤਾਂ; ਕੋਈ ਸਗ਼ਾ ਵੀ ਨਹੀਂ ਰਹਿੰਦਾ, ਜਿਹੜਾ ਪਿੱਛਾ ਭੁੱਲ ਜਾਵੇ; ਉਹਦਾ ਅੱਗਾ ਵੀ ਨਹੀਂ ਰਹਿੰਦਾ, ਜਦੋਂ ਢੋਲ ਪਾਟ ਜਾਵੇ; ਓਦੋਂ ਡੱਗਾ ਵੀ ਨਹੀਂ ਰਹਿੰਦਾ, ਜਿਹੜਾ ਪਿੱਛਾ ਭੁੱਲ ਜਾਵੇ; ਉਹਦਾ ਅੱਗਾ ਵੀ ਨਹੀਂ ਰਹਿੰਦਾ। ਜਦੋਂ ਮੁਢਲੀ ਪੜ੍ਹਾਈ ਵਿੱਚ ਹੋਰ ਨੇ ਜ਼ੁਬਾਨਾਂ, ਕੀਹਨੇ ਪੁੱਛਣਾ ਫ਼ੇ’ ਤੈਨੂੰ ‘ਸਰਤਾਜ’ ਵੇ ਨਾਦਾਨਾ, ਓਦੋਂ ‘ਸੱਸਾ’, ‘ਹਾਹਾ’, ‘ਕੱਕਾ’, ‘ਖੱਖਾ’, ‘ਗੱਗਾ’ ਵੀ ਨਹੀਂ ਰਹਿੰਦਾ, ਜਿਹੜਾ ਪਿੱਛਾ ਭੁੱਲ ਜਾਵੇ; ਉਹਦਾ ਅੱਗਾ ਵੀ ਨਹੀਂ ਰਹਿੰਦਾ, ਜਦੋਂ ਢੋਲ ਪਾਟ ਜਾਵੇ; ਓਦੋਂ ਡੱਗਾ ਵੀ ਨਹੀਂ ਰਹਿੰਦਾ, ਜਿਹੜਾ ਪਿੱਛਾ ਭੁੱਲ ਜਾਵੇ; ਉਹਦਾ ਅੱਗਾ ਵੀ ਨਹੀਂ ਰਹਿੰਦਾ। Satinder Sartaaj Fan Page managed by true moments, rare performances, and exclusive unreleased / unrecorded songs that aren’t available anywhere else. This channel brings meaningful, lyrical, and spiritual Punjabi content for all Sartaaj lovers. If you love Dr. Satinder Sartaaj and want to see him closer every day, feel free to follow — we post regularly. #satindersartaaj #sartaajthepoet #sartaajlive #punjabisongs #newpunjabisong #punjabimusic #punjabisoul #satindersartaajsongs #satindersartaj #sartaajfans #sartaajstatus #sartaaj #firdaus